ਬਿਹਾਰ ਪੁਲਿਸ ਸੰਮਨ ਤਾਮੀਲ ਕਰਵਾਉਣ ਆਈ ਪਰ ਸਿੱਧੂ ਅੱਗੇ ਪਿਛੇ ਹੋਏ?
ਨਵਜੋਤ ਸਿੰਘ ਸਿੱਧੂ ਫਿਰ ਮੁਸ਼ਕਲ ’ਚ ਫਸੇ
ਅੰਮਿ੍ਰਤਸਰ 19 ਜੂਨ ( ਸੁਖਵਿੰਦਰਜੀਤ ਸਿੰਘ ਬਹੋੜੂ) : ਬਿਹਾਰ ਪੁਲਿਸ ਕਟਿਆਰ ਦੇ ਦੋ ਸਬ ਇੰਸਪੈਕਟਰ ਚਰਚਿੱਤ ਨਵਜੋਤ ਸਿੰਘ ਸਿੱਧੂ ਸਾਬਕਾ ਕੈਬਨਿਟ ਮੰਤਰੀ ਦੇ ਘਰ ਸੰਮਨ ਤਾਮੀਲ ਕਰਵਾਉਣ ਲਈ ਪੁੱਜੇ ਹਨ, ਪਰ ਨਾਂ ਤਾਂ ਸਿੱਧੂ ਅਤੇ ਨਾਂ ਹੀ ਉਨਾ ਦੇ ਪੀ ਏ ਇਨਾ ਨੂੰ ਪ੍ਰਾਪਤ ਕਰ ਰਹੇ ਹਨ । ਅੱਜ ਇਨਾ 2 ਪੁਲਿਸ ਸਬ ਇੰਸਪੈਕਟਰਾਂ ਦੱਸਿਆ ਕਿ 2019 ਦੀਆਂ ਚੌਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਬਿਹਾਰ ਚ ਆਦਰਸ਼ ਚੌਣ ਜ਼ਾਬਤਾ ਦੇ ਨਿਯਮਾਂ ਦੀ ਘੋਰ ਉਲੰਘਣਾ ਕਰਦਿਆਂ ਵਿਰੋਧੀ ਨੇਤਾ ਖਿਲਾਫ ਗੈਰ ਲੋਕਤੰਤਰੀ ਭਾਸ਼ਾ ਦਾ ਇਸਤੇਮਾਲ ਕੀਤਾ , ਜਿਸ ਕਾਰਨ ਪ੍ਰਾਪਤ ਸ਼ਿਕਾਇਤ ਤੇ ਬਿਹਾਰ ਦੇ ਪੁਲਿਸ ਨੇ ਦਫਾ 188 ਅਧੀਨ ਤੋ ਹੋਰ ਧਾਰਾ ਤਹਿਤ ਪਰਚਾ ਦਰਜ ਕੀਤਾ।
ਉਹ ਦਸੰਬਰ ਵਿੱਚ ਵੀ ਸੰਮਨ ਤਾਮੀਲ ਕਰਵਾਉਣ ਆਏ ਸਨ ਪਰ ਉਸ ਸਮੇ ਵੀ ਬੇਰੰਗ ਵਾਪਸ ਜਾਣਾ ਪਿਆ, ਪਰ ਹੁਣ ਉਹ ਇਸ ਮਸਲਾ ਆਪਣੇ ਉੱਚ ਅਧਿਕਾਰੀ ਦੇ ਨੋਟਿਸ ਵਿੱਚ ਲਿਆ ਰਹੇ ਹਨ ਤੇ ਅਗਲੇ ਹੁਕਮਾਂ ਦੀ ਉਡੀਕ ਕਰ ਰਹੇ ਹਨ । ਹੁਣ ਉਨਾ ਇਥੇ ਡੇਰੇ ਲਾ ਲਏ ਹਨ । ਉਨਾ ਮੀਡੀਆ ਨੂੰ ਦੱਸਿਆ ਕਿ ਅੱਜ ਪੀ ਏ ਤੱਕ ਪਹੰੁਚ ਕੀਤੀ ਗਈ ਜਿਸ ਦੱਸਿਆ ਕਿ ਸਾਹਿਬ ਘਰ ਨਹੀ ਹਨ ਅਤੇ ਉਨਾ ਦੇ ਹੁਕਮਾਂ ਤੋ ਬਿਨਾ ਇਸ ਨੂੰ ਪ੍ਰਾਪਤ ਨਹੀ ਕਰ ਸਕਦੇ। ਉਨਾ ਦੁਖੀ ਹੋਏ ਦੱਸਿਆ ਕਿ ਇਹ ਗਰੀਬ ਆਦਮੀ ਨੂੰ ਪੁਲਿਸ ਥਾਣੇ ਸੱਦ ਕੇ ਸੰਮਨ ਤਾਮੀਲ ਕਰਵਾ ਲੈਦੀ ਹੈ
ਪਰ ਪਹੁੰਚ ਵਾਲਿਆਂ ਦੇ ਘਰ ਸਾਨੂੰ ਖੁਦ ਜਾਣਾ ਪੈਦਾ ਹੈ। ਪਰ ਜੋ ਹਾਲ ਸਾਡਾ ਇਥੇ ਹੋ ਰਿਹਾ ਹੈ, ਉਸ ਸਾਨੂੰ ਹੀ ਪਤਾ ਹੈ । ਉਨਾ ਇਹ ਵੀ ਦੱਸਿਆ ਕਿ ਅੱਜ ਨੋਟਿਸ ਦੀ ਕਾਪੀ ਪੀ ਏ ਨੂੰ ਦੇ ਦਿੱਤੀ ਹੈ ਪਰ ਉਸ ਨੇ ਪ੍ਰਾਪਤ ਕਰਨ ਦੇ ਦਸਤਕ ਨਹੀ ਕੀਤੇ । ਇਹ ਜਿਕਰਯੋਗ ਹੈ ਕਿ ਉਕਤ ਪੁਲਿਸ ਅਧਿਕਾਰੀਆਂ ਦੱਸਿਆ ਕਿ ਉਨਾ ਨੂੰ ਅਸੀ ਇਥੇ ਜਮਾਨਤ ਦੇ ਸਕਦੇ ਹਾਂ ਪਰ ਉਹ ਸਾਡੇ ਸਾਹਮਣੇ ਹੀ ਨਹੀ ਆ ਰਹੇ , ਉਸ ਤਰਾਂ ਨਿਯਮਾਂ ਮੁਤਾਬਕ ਇਨਾ ਨੂੰ ਸਬੰਧਤ ਥਾਣੇ ਅਦਾਲਤ ਚ ਪੇਸ਼ ਹੋਣਾ ਪਵੇਗਾ। ਪੁਲਿਸ ਮੁਤਾਬਕ ਨਵਜੋਤ ਸਿੰਘ ਸਿੱਧੂ ਕਾਂਗਰਸ ਵੱਲੋ ਬਿਹਾਰ ਚੋਣ ਪ੍ਰਚਾਰ ਕਰਨ ਗਏ ਸਨ।