China ਨਾਲ ਵਪਾਰਿਕ ਸੰਬੰਧੀ Shopkeepers ਦੀ Government ਅੱਗੇ ਵੱਡੀ ਅਪੀਲ

ਏਜੰਸੀ

ਖ਼ਬਰਾਂ, ਪੰਜਾਬ

ਕੱਚੇ ਮਾਲ ਤੇ ਕੋਈ ਡਿਊਟੀ ਨਹੀਂ ਲੱਗਣੀ ਚਾਹੀਦੀ, ਇਸ ਨੂੰ ਡਿਊਟੀ ਮੁਫਤ...

Jalandhar Shopkeepers Appeal Government China

ਜਲੰਧਰ: ਜਲੰਧਰ ਦੇ ਖੇਡ ਉਦਯੋਗ ਪੂਰੀ ਦੁਨੀਆ ਵਿਚ ਅਪਣੇ ਖੇਡ ਦੇ ਸਮਾਨ ਲਈ ਜਾਣਿਆ ਜਾਂਦਾ ਹੈ। ਪਰ ਪਿਛਲੇ ਕੁੱਝ ਸਮੇਂ ਤੋਂ ਚੀਨ ਦੇ ਸਪੋਰਟਸ ਦੇ ਸਮਾਨ ਦਾ ਦੇਸ਼ ਵੱਲੋਂ ਆਯਾਤ ਕੀਤਾ ਜਾਣਾ ਜਲੰਧਰ ਦੇ ਖੇਡ ਉਦਯੋਗ ਦੇ ਪਿਛਾਂਹ ਜਾਣ ਦਾ ਮੁੱਖ ਕਾਰਨ ਬਣਿਆ ਹੋਇਆ ਹੈ।

ਹੁਣ ਜਦੋਂ ਚੀਨ ਅਤੇ ਭਾਰਤ ਵਿਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਦੇਸ਼ ਵਿਚ ਲੋਕ ਚੀਨੀ ਸਮਾਨ ਦਾ ਬਾਈਕਾਟ ਕਰ ਰਹੇ ਹਨ। ਜਲੰਧਰ ਦਾ ਖੇਡ ਉਦਯੋਗ ਵੀ ਦੇਸ਼ ਵਾਸੀਆਂ ਅਤੇ ਸਰਕਾਰ ਦੇ ਨਾਲ ਖੜ੍ਹਾ ਹੈ। ਪਰ ਪਹਿਲਾਂ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਆਤਮਨਿਰਭਰ ਦੀ ਗੱਲ ਉਹਨਾਂ ਕੀਤੀ ਹੈ ਉਸ ਨੂੰ ਪੂਰਾ ਕਰਦੇ ਹੋਏ ਖੇਡ ਉਦਯੋਗ ਨੂੰ ਬਣਦੀ ਹਰ ਸਹੂਲਤ ਅਤੇ ਕੱਚਾ ਮਾਲ ਅਪਣੇ ਦੇਸ਼ ਵਿਚ ਹੀ ਮੁਹੱਈਆ ਕਰਾਇਆ ਜਾਏ ਤਾਂ ਕਿ ਉਨ੍ਹਾਂ ਨੂੰ ਕਿਸੇ ਹੋਰ ਦੇਸ਼ ਉੱਤੇ ਨਿਰਭਰ ਨਾ ਹੋਣਾ ਪਵੇ।

ਦਵਿੰਦਰ ਧੀਰ ਕੇਵਿਨ ਸਪੋਰਟਸ ਇੰਡਸਟਰੀਜ਼ ਐਸੋਸੀਏਸ਼ਨ ਸੰਮਤੀ ਪੰਜਾਬ ਨੇ ਦਸਿਆ ਕਿ ਚੀਨ ਨਾਲ ਯੁੱਧ ਦੇ ਹਾਲਾਤ ਬਣ ਚੁੱਕੇ ਹਨ ਇਹ ਬਹੁਤ ਹੀ ਮੰਦਭਾਗੇ ਹਨ ਕਿਉਂ ਕਿ ਯੁੱਧ ਕਰਨਾ ਕੋਈ ਹੱਲ ਨਹੀਂ ਹੈ। ਸਰਕਾਰਾਂ ਦੀ ਪਹਿਲ ਹੋਵੇ ਕਿ ਯੁੱਧ ਤੋਂ ਬਚਿਆ ਜਾਵੇ। ਪਰ ਜੇ ਚਾਈਨਾ ਅਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆਉਂਦਾ ਤਾਂ ਦੇਸ਼ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਦਾ ਮੂੰਹ ਤੋੜ ਜਵਾਬ ਦੇਵੇ।

ਭਾਰਤ ਦੇ ਲੋਕ ਉਸ ਯੁੱਧ ਵਿਚ ਫ਼ੌਜ ਬਣਨ ਲਈ ਤਿਆਰ ਹਨ। ਸਰਕਾਰ ਦੇ ਸਹਿਯੋਗ ਤੋਂ ਬਿਨਾਂ ਲੋਕਲ ਵਹੋਕਲ ਨਹੀਂ ਹੋਇਆ ਜਾ ਸਕਦਾ ਅਤੇ ਨਹੀਂ ਇਕੱਲੇ ਕਹਿਣ ਨਾਲ ਅਜਿਹਾ ਹੋਣਾ ਹੈ। ਇਸ ਦੇ ਲਈ ਕਦਮ ਚੁੱਕਣੇ ਪੈਣਗੇ। ਹਿੰਦੂਸਤਾਨ ਦੀ ਸਪੋਰਟਸ ਮਾਰਕਿਟ ਤੇ ਚਾਈਨਾ ਦਾ ਪੂਰਾ ਕਬਜ਼ਾ ਹੈ। ਇਹ ਤਾਂ ਹੀ ਰੋਕਿਆ ਜਾ ਸਕਦਾ ਹੈ ਕਿ ਜੇ ਸਰਕਾਰ ਇੰਡਸਟਰੀ ਨੂੰ ਪ੍ਰਮੋਟ ਕਰਨ ਵਿਚ ਸਹਿਯੋਗ ਦਿੰਦੀ ਹੈ।

ਕੱਚੇ ਮਾਲ ਤੇ ਕੋਈ ਡਿਊਟੀ ਨਹੀਂ ਲੱਗਣੀ ਚਾਹੀਦੀ, ਇਸ ਨੂੰ ਡਿਊਟੀ ਮੁਫਤ ਕਰ ਦੇਣਾ ਚਾਹੀਦਾ ਹੈ। ਬੈਂਕਾਂ ਦੇ ਵਿਆਜ਼ ਘਟਾਉਣੇ ਚਾਹੀਦੇ ਹਨ ਇਸ ਨਾਲ ਇੰਡਸਟਰੀ ਪ੍ਰਮੋਟ ਹੋਵੇਗੀ ਅਤੇ ਇਸ ਨਾਲ ਭਾਰਤ ਆਤਮਨਿਰਭਰ ਲਈ ਤਿਆਰ ਹੋ ਜਾਵੇਗਾ। ਉੱਥੇ ਹੀ ਇਕ ਹੋਰ ਦੁਕਾਨਦਾਰ ਨੇ ਕਿਹਾ ਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਟੈਕਸ ਵੀ ਬਹੁਤ ਭਰਨੇ ਪੈਂਦੇ ਹਨ ਅਤੇ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਜਾਂਦੀ।

ਚੀਨ ਦਾ ਸਪੋਰਸਟ ਉਦਯੋਗ ਬਹੁਤ ਹੀ ਸਸਤਾ ਮਿਲਦਾ ਹੈ ਤੇ ਇਹਨਾਂ ਦੀ ਕੁਆਲਿਟੀ ਵੀ ਬਹੁਤ ਚੰਗੀ ਹੁੰਦੀ ਹੈ ਇਸ ਲ਼ਈ ਉਹਨਾਂ ਨੂੰ ਇਹਨਾਂ ਵਿਚ ਜ਼ਿਆਦਾ ਮੁਨਾਫਾ ਹੁੰਦਾ ਹੈ। ਜੇ ਉਹ ਇਹਨਾਂ ਦਾ ਚੀਜ਼ਾਂ ਦਾ ਬਾਈਕਾਟ ਕਰ ਸਕਦੇ ਹਨ ਤਾਂ ਸਿਰਫ ਸਰਕਾਰ ਦੀ ਮਦਦ ਨਾਲ ਹੀ। ਉਹਨਾਂ ਦੇ ਹੱਥ ਵਿਚ ਕੁੱਝ ਨਹੀਂ ਹੈ। ਦੱਸ ਦਈਏ ਕਿ ਚੀਨ ਵੱਲੋਂ ਕੀਤੀ ਗਈ ਅਜਿਹੀ ਹਰਕਤ ਨੂੰ ਦੇਸ਼ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਜਿਸ ਲਈ ਲੋਕ ਚਾਇਨਾ ਦੇ ਸਮਾਨ ਦਾ ਵੀ ਬਾਇਕਾਟ ਕਰ ਰਹੇ ਹਨ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।