ਪੰਜਾਬ ਸਰਕਾਰ ਦੇ ਸਕਾਲਰਸ਼ਿਪ ਘੁਟਾਲੇੇ ਦਾ ਦਲਿਤ ਵਰਗਦੇਬੱਚਿਆਂਨੂੰ ਇਨਸਾਫ਼ ਦਿਵਾਇਆ ਜਾਵੇਗਾ ਭਗਵੰਤਮਾਨ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਦੇ ਸਕਾਲਰਸ਼ਿਪ ਘੁਟਾਲੇੇ ਦਾ ਦਲਿਤ ਵਰਗ ਦੇ ਬੱਚਿਆਂ ਨੂੰ  ਇਨਸਾਫ਼ ਦਿਵਾਇਆ ਜਾਵੇਗਾ : ਭਗਵੰਤ ਮਾਨ

image


ਲੁਧਿਆਣਾ, 19 ਜੂਨ (ਆਰ.ਪੀ.ਸਿੰਘ/ਰਾਣਾ ਮੱਲ ਤੇਜੀ) : ਆਮ ਆਦਮੀ ਪਾਰਟੀ ਵਲੋਂ ਜਲੰਧਰ ਬਾਈਪਾਸ ਵਿਖੇ ਚੱਲ ਰਿਹਾ ਮੌਜੂਦਾ ਸਰਕਾਰ ਵਿਰੁਧ ਭੁੱਖ ਹੜਤਾਲ ਤੇ ਧਰਨੇ ਵਿਚ ਵੱਖ ਵੱਖ ਨੇਤਾਵਾਂ ਦੁਆਰਾ ਪਹੁੰਚ ਕੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ ਜਾ ਰਹੇ ਹਨ |
ਇਸ ਧਰਨੇ ਵਿਚ ਆਮ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਪਹੁੰਚ ਕੇ ਸੂਬਾ ਸਰਕਾਰ ਨੂੰ  ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਐਸ.ਸੀ. ਵਰਗ ਦੇ ਬੱਚਿਆਂ ਦੀ ਸਕਾਲਰਸ਼ਿਪ ਸਬੰਧੀ ਹੋਏ ਘੁਟਾਲੇੇ ਦਾ ਦਲਿਤ ਵਰਗ ਦੇ ਬੱਚਿਆਂ ਨੂੰ  ਇਨਸਾਫ਼ ਦਵਾਇਆ ਜਾਵੇਗਾ | 
ਇਸ ਤੋਂ ਇਲਾਵਾ ਭਗਵੰਤ ਮਾਨ ਨੇ ਕਿਹਾ ਸਕਾਲਰਸ਼ਿਪ ਘੁਟਾਲਾ ਮਾਮਲੇ ਨੂੰ  ਲੈ ਕੇ ਜੇਕਰ ਕਾਂਗਰਸੀ ਮੰਤਰੀ ਧਰਮਸੋਤ ਵਿਰੁਧ ਕੋਈ ਕਾਰਵਾਈ ਨਾ ਹੋਈ ਤਾਂ ਉਹ ਵੱਡਾ ਜਨਅੰਦੋਲਨ ਛੇੜਨਗੇ | ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ 34 ਸਾਲਾਂ ਦੇ ਲੰਮੇ ਸਮੇਂ ਬਾਅਦ ਅਪਣੇ ਚਹੇਤੇ ਵਿਧਾਇਕਾਂ ਦੇ ਬੱਚਿਆ ਨੂੰ  ਤਰਸ ਦੇ ਅਧਾਰ ਤੇ ਨੌਕਰੀ ਦੇ ਰਹੀ ਹੈ ਜਦਕਿ ਪੰਜਾਬ ਦੇ ਹਜ਼ਾਰਾਂ ਬੇਰੁਜ਼ਗਾਰ ਨੌਜਵਾਨ ਸੜਕਾਂ ਤੇ ਘੁੰਮ ਰਹੇ ਹਨ ਅਤੇ ਨੌਕਰੀਆਂ ਮੰਗਣ ਤੇ ਉਨ੍ਹਾਂ ਨੂੰ  ਮਾਰਿਆ ਕੁਟਿਆ ਅਤੇ ਬੇਇੱਜ਼ਤ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮਾੇ ਵਿਚ ਕਾਂਗਰਸ ਨੂੰ  ਅਪਣੀਆ ਗਲਤ ਨੀਤੀਆਂ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ | 
ਇਸ ਮੌਕੇ ਡਾ. ਸਤਵਰਗ ਸਿੰਘ ਗਿੱਲ, ਸੁਰੇਸ਼ ਗੋਇਲ, ਸੁਰਿੰਦਰ ਸਿੰਘ, ਸੁਰਜੀਤ ਸਿੰਘ, ਹਰਦੇਵ ਸਿੰਘ, ਨੀਤੂ ਵੋਹਰਾ ਆਦੀ ਹਾਜ਼ਰ ਸਨ |
L48_R P Singh_19_02