ਵਿਜੇ ਸਾਂਪਲਾ ਨੇ ਕੀਤੀ ਜੱਥੇਦਾਰ ਨਾਲ ਮੁਲਾਕਾਤ, ਕਿਹਾ- ਖੁਸ਼ੀ ਹੋਵੇਗੀ ਜੇ ਮੁੱਖ ਮੰਤਰੀ SC ਹੋਵੇ 

ਏਜੰਸੀ

ਖ਼ਬਰਾਂ, ਪੰਜਾਬ

ਵਿਜੇ ਸਾਂਪਲਾ ਨੇ ਜਥੇਦਾਰ ਨਾਲ ਸਕੱਤਰੇਤ ਵਿਖੇ ਇਕ ਘੰਟੇ ਤੋਂ ਵੱਧ ਮੁਲਾਕਾਤ ਕੀਤੀ।

Vijay Sampla

ਅੰਮ੍ਰਿਤਸਰ :  ਐੱਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਅੱਜ ਮੁਲਾਕਾਤ ਕੀਤੀ। ਵਿਜੇ ਸਾਂਪਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਵਿਜੇ ਸਾਂਪਲਾ ਨੇ ਜਥੇਦਾਰ ਨਾਲ ਸਕੱਤਰੇਤ ਵਿਖੇ ਇਕ ਘੰਟੇ ਤੋਂ ਵੱਧ ਮੁਲਾਕਾਤ ਕੀਤੀ।

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਜੇ ਸਾਂਪਲਾ ਨੇ ਕਿਹਾ ਕਿ ਉਨ੍ਹਾਂ ਨੇ ਜਥੇਦਾਰ ਨਾਲ ਐੱਸਸੀ ਸਬੰਧਤ ਮਸਲਿਆਂ 'ਤੇ ਗੱਲਬਾਤ ਕੀਤੀ ਹੈ ਕਿਉਂਕਿ ਉਹ ਐੱਸਸੀ ਕਮਿਸ਼ਨ ਦੇ ਚੇਅਰਮੈਨ ਹਨ ਤੇ ਐੱਸਸੀ ਭਾਈਚਾਰੇ ਦੇ ਪੈਦਾ ਹੋਣ ਵਾਲੇ ਮਸਲੇ 'ਤੇ ਹੀ ਗੱਲ ਕਰਦੇ ਹਨ।

ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਤੋਂ ਬਾਅਦ ਪੰਜਾਬ ਵਿੱਚ ਉਪ ਮੁੱਖ ਮੰਤਰੀ ਐੱਸਸੀ ਬਣਾਉਣ 'ਤੇ ਉਨ੍ਹਾਂ ਕਿਹਾ ਕਿ ਬਤੌਰ ਚੇਅਰਮੈਨ ਉਨ੍ਹਾਂ ਨੂੰ ਖੁਸ਼ੀ ਹੋਵੇਗੀ ਜੇ ਪੰਜਾਬ ਜਾਂ ਕਿਸੇ ਵੀ ਸੂਬੇ 'ਚ ਮੁੱਖ ਮੰਤਰੀ, ਉੱਪ ਮੁੱਖ ਮੰਤਰੀ ਜਾਂ ਕਿਸੇ ਵੱਡੇ ਅਹੁਦੇ 'ਤੇ ਐੱਸਸੀ ਵਿਅਕਤੀ ਆਪਣੀਆਂ ਸੇਵਾਵਾਂ ਦੇਵੇ।