ਬਹਿਬਲ ਕਲਾ ਗੋਲੀਕਾਂਡ: ਚਾਰਜਸ਼ੀਟ 'ਤੇ ਮੁੱਖ ਗਵਾਹਾਂ ਨੇ ਪ੍ਰਗਟਾਇਆ ਇਤਰਾਜ਼, ਪਹੁੰਚੇ ਅਦਾਲਤ  

ਏਜੰਸੀ

ਖ਼ਬਰਾਂ, ਪੰਜਾਬ

ਗਵਾਹਾਂ ਨੇ ਦੁਬਾਰਾ ਬਿਆਨ ਲਿਖਣ ਦੀ ਬੇਨਤੀ ਕੀਤੀ ਹੈ।

Behbal Kalan Goli Kand

ਫ਼ਰੀਦਕੋਟ : ਬਹਿਬਲ ਕਲਾ ਗੋਲੀਕਾਂਡ 'ਚ ਪੰਜਾਬ ਪੁਲਿਸ ਦੀ ਐੱਸਆਈਟੀ ਵੱਲੋਂ ਦਾਖ਼ਲ ਕੀਤੀ ਗਈ ਚਾਰਜਸ਼ੀਟ 'ਚ ਬਿਆਨ ਦੇਣ ਵਾਲੇ ਗੋਲੀਕਾਂਡ ਪੀੜਤ ਪਰਿਵਾਰ ਦੇ ਮੈਂਬਰਾਂ ਤੇ ਮੁੱਖ ਗਵਾਹਾਂ ਨੇ ਅਦਾਲਤ ਦਾ ਰੁੱਖ ਕੀਤਾ ਹੈ ਤੇ ਗਵਾਹਾਂ ਨੇ ਫ਼ਰੀਦਕੋਟ ਦੀ ਅਦਾਲਤ 'ਚ ਪਟੀਸ਼ਨ ਦਾਖ਼ਲ ਕਰਕੇ ਪਹਿਲਾਂ ਦਰਜ ਹੋਏ ਆਪਣੇ ਬਿਆਨਾਂ ’ਤੇ ਇਤਰਾਜ਼ ਪ੍ਰਗਟਾਉਂਦਿਆਂ ਦੁਬਾਰਾ ਬਿਆਨ ਲਿਖਣ ਦੀ ਬੇਨਤੀ ਕੀਤੀ ਹੈ।

ਗਵਾਹਾਂ ਦੀ ਇਸ ਪਟੀਸ਼ਨ 'ਤੇ ਅਦਾਲਤ ਨੇ ਥਾਣਾ ਬਾਜਾਖਾਨਾ ਦੇ ਐੱਸਐੱਚਓ ਨੂੰ ਤਲਬ ਕਰ ਲਿਆ ਹੈ ਤੇ ਅਗਲੀ ਸੁਣਵਾਈ 3 ਜੁਲਾਈ ਨੂੰ ਰੱਖੀ ਹੈ। ਜ਼ਿਕਰਯੋਗ ਹੈ ਕਿ ਇਹ ਚਾਰਜਸ਼ੀਟ ਤਤਕਾਲੀਨ ਮੈਂਬਰ ਤੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਦਾਖ਼ਲ ਕੀਤੀ ਗਈ ਸੀ।