ਵਿਕਰਮਜੀਤ ਸਾਹਨੀ ਨੇ ਪਾਬੰਦੀਸ਼ੁਦਾ ਏਜੰਟਾਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ, 170 ਏਜੰਟਾਂ ਦੀ ਦਿੱਤੀ ਜਾਣਕਾਰੀ 

ਏਜੰਸੀ

ਖ਼ਬਰਾਂ, ਪੰਜਾਬ

ਇਹ ਇਕ ਗੰਭੀਰ ਅਪਰਾਧ ਹੈ ਕਿ ਪੰਜਾਬ ਰਾਜ ਵਿਚ ਪਾਬੰਦੀਸ਼ੁਦਾ ਭਰਤੀ ਏਜੰਟ ਅਜੇ ਵੀ ਕੰਮ ਕਰ ਰਹੇ ਹਨ।

Agent

 

ਚੰਡੀਗੜ੍ਹ -  ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ਵਿਚ ਪਾਬੰਦੀਸ਼ੁਦਾ ਏਜੰਟਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਰਾਜ ਸਭਾ ਮੈਂਬਰ ਨੇ ਪੰਜਾਬ ਦੇ ਡੀਜੀਪੀ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਏਜੰਟਾ ’ਤੇ ਭਾਰਤ ਸਰਕਾਰ ਨੇ ਪਹਿਲਾਂ ਹੀ ਪਾਬੰਦੀ ਲਾਈ ਹੋਈ ਹੈ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। 

ਸਾਹਨੀ ਨੇ ਕਿਹਾ ਕਿ ਉਨ੍ਹਾਂ ਨੇ ਗ਼ੈਰਕਾਨੂੰਨੀ ਭਾਰਤੀ  ਕਰਨ ਵਾਲੇ ਏਜੰਟਾਂ ਦੀ ਪੂਰੀ ਸੂਚੀ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੂੰ ਭੇਜ ਦਿੱਤੀ ਹੈ। ਸੂਚੀ ਵਿਚ ਸਾਰੇ 170 ਪਾਬੰਦੀਸ਼ੁਦਾ ਭਰਤੀ ਏਜੰਟਾਂ ਦੀ ਜਾਣਕਾਰੀ ਸਣੇ ਸਬੰਧਤ ਪਤੇ ਅਤੇ ਫ਼ੋਨ ਨੰਬਰ ਵੀ ਸ਼ਾਮਲ ਕੀਤੇ ਗਏ ਹਨ। ਉਹ ਪੰਜਾਬ ਪੁਲਿਸ ਦੀ ਉਸ ਕਾਰਵਾਈ ਤੋਂ ਬਹੁਤ ਪ੍ਰਭਾਵਿਤ ਹਨ, ਜਿਸ ਹੇਠ ਸਪੈਸ਼ਲ ਟਾਸਕ ਫੋਰਸ ‘ਸਾਡੀ ਪਹਿਲਕਦਮੀ ਮਿਸ਼ਨ ਹੋਪ ਤਹਿਤ’ ਓਮਾਨ ਤੋਂ ਵਾਪਸ ਆਉਣ ਵਾਲੀਆਂ ਲੜਕੀਆਂ ਨਾਲ ਧੋਖਾਧੜੀ ਕਰਨ ਵਾਲੇ ਬੇਈਮਾਨ ਏਜੰਟਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ। 

ਸਾਹਨੀ ਨੇ ਖ਼ੁਲਾਸਾ ਕੀਤਾ ਕਿ ਵਿਦੇਸ਼ ਮੰਤਰਾਲੇ ਨੇ ਵੀ ਉਨ੍ਹਾਂ ਗੈਰਕਾਨੂੰਨੀ ਭਰਤੀ  ਏਜੰਟਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ ਧੋਖਾਧੜੀ ਕਰਨ ਲਈ ਜ਼ਿੰਮਾਵਾਰ ਪਾਇਆ ਸੀ ਤੇ ਉਨ੍ਹਾਂ ’ਤੇ ਪਾਬੰਦੀ ਲਗਾ ਦਿੱਤੀ ਸੀ। ਸੂਚੀ ਵਿਚ ਪੰਜਾਬ ਦੇ 170 ਭਰਤੀ ਏਜੰਟ ਹਨ। ਵਿਕਰਮਜੀਤ ਸਾਹਨੀ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਗ਼ੈਰ-ਕਾਨੂੰਨੀ ਭਰਤੀ ਏਜੰਟਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ ਧੋਖਾਧੜੀ ਦੇ ਦੋਸ਼ੀ ਪਾਇਆ ਹੈ ਅਤੇ ਉਨ੍ਹਾਂ 'ਤੇ ਪਾਬੰਦੀ ਲਗਾ ਦਿਤੀ ਹੈ। ਸੂਚੀ ਵਿਚ ਪੰਜਾਬ ਦੇ 170 ਭਰਤੀ ਏਜੰਟ ਹਨ।

ਸਾਹਨੀ ਨੇ ਦਸਿਆ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਇਨ੍ਹਾਂ  ਭਰਤੀ ਏਜੰਟਾਂ ਵਿਚੋਂ ਕੁੱਝ ਅਜੇ ਵੀ ਸਰਗਰਮ ਹਨ ਅਤੇ ਉਹ ਅਪਣਾ ਕਾਰੋਬਾਰ ਚਲਾ ਰਹੇ ਹਨ, ਤਾਂ ਮੇਰੇ ਸੰਸਦੀ ਦਫ਼ਤਰ ਨੇ ਇਕ ਸਟਿੰਗ ਆਪ੍ਰੇਸ਼ਨ ਕੀਤਾ ਜਿਸ ਵਿਚ ਅਸੀਂ ਵਿਦੇਸ਼ਾਂ ਵਿਚ ਰੁਜ਼ਗਾਰ ਦੇ ਮੌਕਿਆਂ ਦੀ ਮੰਗ ਕਰਨ ਵਾਲੇ ਇਨ੍ਹਾਂ ਪਾਬੰਦੀਸ਼ੁਦਾ ਰਿਕਰੂਟਿੰਗ ਏਜੰਟਾਂ ਤਕ ਪਹੁੰਚ ਕੀਤੀ, ਜਿਨ੍ਹਾਂ ਵਿਚੋਂ ਬਹੁਤਿਆਂ ਨੇ ਪੈਸੇ ਲੈ ਕੇ ਤੁਰੰਤ ਭੇਜਣ ਦਾ ਵਾਅਦਾ ਕਰ ਦਿਤਾ। ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਹੈਰਾਨ ਕਰਨ ਵਾਲੀ ਗੱਲ ਸੀ ਕਿਉਂਕਿ ਇਹ ਇਕ ਗੰਭੀਰ ਅਪਰਾਧ ਹੈ ਕਿ ਪੰਜਾਬ ਰਾਜ ਵਿਚ ਪਾਬੰਦੀਸ਼ੁਦਾ ਭਰਤੀ ਏਜੰਟ ਅਜੇ ਵੀ ਕੰਮ ਕਰ ਰਹੇ ਹਨ।