Punjab News: ਬੰਦੀ ਸਿੰਘਾਂ ਤੇ ਕਿਸਾਨੀ ਮਸਲੇ ਨੂੰ ਸੁਲਝਾ ਕੇ ਬਿੱਟੂ ਵਲੋਂ ਭਾਜਪਾ ਦੀ ਪੰਜਾਬ ਨਾਲ ਮੁਹੱਬਤ ਦਾ ਸੁਨੇਹਾ ਦਿੱਤਾ: ਸਪਰਾ
ਕਿਹਾ, ਰਾਏਕੋਟ ’ਚ ਰੇਲਵੇ ਜੰਕਸ਼ਨ ਤੇ ਫ਼ੂਡ ਪ੍ਰੋਸੈਸਿੰਗ ਇੰਡਸਟਰੀਜ਼ ਲਾਉਣ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਰਵਨੀਤ ਬਿੱਟੂ ਜਾਣਕਾਰੀ ਹਾਸਲ ਕਰਨਗੇ
ਰਾਏਕੋਟ (ਜਸਵੰਤ ਸਿੰਘ ਸਿੱਧੂ): ਸੀਨੀਅਰ ਭਾਜਪਾ ਆਗੂ ਲਖਵਿੰਦਰ ਸਿੰਘ ਸਪਰਾ ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਆਗੂ ਅਰਸ਼ਦੀਪ ਸਿੰਘ ਸਪਰਾ ਨੇ ਮੋਦੀ ਸਰਕਾਰ ਵਿਚ ਰਵਨੀਤ ਬਿੱਟੂ ਨੂੰ ਕੇਂਦਰੀ ਰੇਲ ਤੇ ਫ਼ੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬਣਾਉਣ ਤੇ ਵਿਸ਼ੇਸ ਤੌਰ ’ਤੇ ਮੁਲਾਕਾਤ ਕਰ ਕੇ ਮੁਬਾਰਕਬਾਦ ਦਿਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਜੇ ਪੀ ਨੱਢਾ ਤੇ ਸੁਨੀਲ ਜਾਖੜ ਦਾ ਵਿਸ਼ੇਸ ਤੌਰ ’ਤੇ ਪੰਜਾਬ ਨੂੰ ਕੇਂਦਰ ਸਰਕਾਰ ਵਿਚ ਢੁਕਵੀ ਪ੍ਰਤੀਨਿਧਤਾ ਦੇਣ ਲਈ ਧਨਵਾਦ ਕੀਤਾ ਗਿਆ ਹੈ।
ਸਪਰਾ ਨੇ ਉਤਸੁਕ, ਖ਼ੁਸ਼ ਤੇ ਅਨੰਦਿਤ ਹੁੰਦਿਆਂ ਦਸਿਆ ਕਿ ਕੇਂਦਰੀ ਰੇਲ ਤੇ ਫ਼ੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਰਵਨੀਤ ਸਿੰਘ ਬਿੱਟੂ ਜੋ ਕਿ ਪੰਜਾਬ ਨੂੰ ਮੁੜ ਤੋਂ ਖ਼ੁਸ਼ਹਾਲ ਬਣਾਉਣ ਲਈ ਬਜ਼ਿੱਦ ਤੇ ਬੇਹੱਦ ਆਸਵੰਦ ਹਨ। ਸਪਰਾ ਨੇ ਦਸਿਆ ਕਿ ਰਵਨੀਤ ਸਿੰਘ ਬਿੱਟੂ ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਜੇ ਪੀ ਨੱਢਾ ਦੇ ਖ਼ਾਸਮਖਾਸ ਹਨ
ਜੋ ਪੰਜਾਬ ਸਿਰ ਚੜ੍ਹੇ ਕਰਜ਼ੇ, ਬੰਦੀ ਸਿੰਘਾਂ, ਧਰਮੀ ਫ਼ੌਜੀਆਂ, ਪੰਜਾਬ ਵਿਚ ਫ਼ੂਡ ਪ੍ਰੋਸੈਸਿੰਗ ਇੰਡਸਟਰੀਜ਼, ਰੇਲਾਂ ਦਾ ਜਾਲ ਵਿਛਾਉਣ ਅਤੇ ਕਿਸਾਨੀ ਮਸਲੇ ਤੇ ਪੰਜਾਬ ਦੀ ਬੇਹਤਰੀ ਲਈ ਕੇਂਦਰ ਸਰਕਾਰ ਤੇ ਕਿਸਾਨਾਂ ਨੂੰ ਇਕ ਦੂਜੇ ਦੇ ਨੇੜੇ ਲਿਆ ਕੇ ਪੰਜਾਬ ਵਿਚ ਪਿਆਰ ਤੇ ਭਾਈਚਾਰੇ ਦਾ ਖ਼ੁਸ਼ੀਆਂ ਭਰਿਆ ਮਾਹੌਲ ਪੈਦਾ ਕਰ ਕੇ ਭਾਜਪਾ ਦਾ ਪੰਜਾਬ ਨਾਲ ਮੁਹੱਬਤ ਦਾ ਰਿਸ਼ਤਾ ਬਣਾ ਕੇ ਸੁਨਹਿਰਾ ਇਤਿਹਾਸ ਸਿਰਜਣਗੇ।
ਸਪਰਾ ਨੇ ਦਸਿਆ ਕਿ ਰਵਨੀਤ ਸਿੰਘ ਬਿੱਟੂ ਨਾਲ ਵਿਧਾਨ ਸਭਾ ਹਲਕਾ ਰਾਏਕੋਟ ਵਿਚ ਰੇਲਵੇ ਜੰਕਸ਼ਨ ਬਣਾਉਣ ਤੇ ਫ਼ੂਡ ਪ੍ਰੋਸੈਸਿੰਗ ਇੰਡਸਟਰੀਜ਼ ਲਗਾਉਣ ਸਬੰਧੀ ਚਰਚਾ ਵੀ ਕੀਤੀ ਗਈ। ਸਪਰਾ ਨੇ ਦਸਿਆ ਕਿ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਜੋ ਜਲਦੀ ਹੀ ਰਾਏਕੋਟ ਪਹੁੰਚ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਰੇਲਵੇ ਜੰਕਸ਼ਨ ਬਣਾਉਣ ਤੇ ਫ਼ੂਡ ਪ੍ਰੋਸੈਸਿੰਗ ਇੰਡਸਟਰੀਜ਼ ਲਗਾਉਣ ਸਬੰਧੀ ਮੀਟਿੰਗ ਕਰ ਕੇ ਜਾਣਕਾਰੀ ਹਾਸਲ ਕਰਨਗੇ।
ਸਪਰਾ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਮਦਦ ਨਾਲ ਰੇਲਵੇ ਜੰਕਸ਼ਨ ਬਣਾਉਣ ਤੇ ਫ਼ੂਡ ਪ੍ਰੋਸੈਸਿੰਗ ਇੰਡਸਟਰੀਜ਼ ਲਗਾਉਣ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਕੇ ਕਿਸਾਨ, ਵਪਾਰੀ, ਨੌਜਵਾਨਾਂ ਤੇ ਬੇਜ਼ਮੀਨੇ ਮਜ਼ਦੂਰਾਂ ਤੇ ਦੁਕਾਨਦਾਰਾਂ ਦਾ ਖ਼ੁਸ਼ਹਾਲ ਭਵਿੱਖ ਸਿਰਜ ਕੇ ਸੁਨਹਿਰਾ ਇਤਿਹਾਸ ਸਿਰਜਿਆ ਜਾਵੇਗਾ।