ਨਵੇਂ ਮੰਤਰੀਆਂ ਦੀ ਜਾਣ-ਪਛਾਣ ਦੌਰਾਨ ਕਾਂਗਰਸ ਦਾ ਹੰਗਾਮਾ ਮੰਦਭਾਗਾ : ਰਾਜਨਾਥ

ਏਜੰਸੀ

ਖ਼ਬਰਾਂ, ਪੰਜਾਬ

ਨਵੇਂ ਮੰਤਰੀਆਂ ਦੀ ਜਾਣ-ਪਛਾਣ ਦੌਰਾਨ ਕਾਂਗਰਸ ਦਾ ਹੰਗਾਮਾ ਮੰਦਭਾਗਾ : ਰਾਜਨਾਥ

image


ਮੈਂ ਅਪਣੇ 24 ਸਾਲਾਂ ਦੇ ਸੰਸਦੀ ਜੀਵਨ 'ਚ ਪਹਿਲੀ ਵਾਰ ਇਸ ਰਵਾਇਤ ਨੂੰ  ਟੁਟਦੇ ਦੇਖਿਆ ਹੈ


ਨਵੀਂ ਦਿੱਲੀ, 19 ਜੁਲਾਈ : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਵਿਚ ਸੋਮਵਾਰ ਨੂੰ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਵੇਂ ਮੰਤਰੀਆਂ ਦੀ ਜਾਣ ਪਛਾਣ ਕਰਵਾਉਣ ਦੌਰਾਨ ਕਾਂਗਰਸ ਦੇ ਹੰਗਾਮੇ ਨੂੰ  ਦੁਖੀ ਕਰਨ ਵਾਲਾ ਤੇ ਮੰਦਭਾਗਾ ਕਰਾਰ ਦਿਤਾ ਤੇ ਕਿਹਾ ਕਿ ਉਨ੍ਹਾਂ ਨੇ ਸੰਸਦ ਵਿਚ ਅਜਿਹਾ ਨਜ਼ਾਰਾ ਅਪਣੇ 24 ਸਾਲਾਂ ਦੇ ਸੰਸਦੀ ਜੀਵਨਕਾਲ ਵਿਚ ਨਹੀਂ ਦੇਖਿਆ | 
ਸੰਸਦ ਦੇ ਮਾਨਸੂਨ ਸਤਰ ਦੇ ਪਹਿਲੇ ਦਿਨ ਲੋਕ ਸਭਾ ਦੀ ਬੈਠਕ ਸ਼ੁਰੂ ਹੋਣ 'ਤੇ ਨਵ ਨਿਯੁਕਤ ਮੈਂਬਰਾਂ ਨੇ ਸਹੁੰ ਚੁਕੀ ਇਸ ਤੋਂ ਬਾਅਦ ਮੋਦੀ ਨੇ ਅਪਣੇ ਨਵੇਂ ਮੰਤਰੀਆਂ ਦੀ ਜਾਣ ਪਛਾਣ ਕਰਵਾਉਣੀ ਚਾਹੀ ਪਰ ਵਿਰੋਧੀ ਧਿਰਾਂ ਨੇ ਅਜਿਹਾ ਨਾ ਹੋਣ ਦਿਤਾ ਤੇ ਪ੍ਰਧਾਨ ਮੰਤਰੀ ਨੇ ਜਾਣ ਪਛਾਣ ਵਾਲੀ ਸੂਚੀ ਸਦਨ ਦੀ ਮੇਜ਼ 'ਤੇ ਰੱਖ ਦਿਤੀ | ਇਸ ਸਬੰਧੀ ਰਖਿਆ ਮੰਤਰੀ ਨੇ ਕਿਹਾ ਕਿ ਸੰਸਦ ਦੀ ਸੱਭ ਤੋਂ ਵੱਡੀ ਸ਼ਕਤੀ ਦੀਆਂ ਸਿਹਤਮੰਦ ਰਵਾਇਤਾਂ ਹੁੰਦੀਆਂ ਹਨ | ਸੰਸਦ ਦੀਆਂ ਇਹ ਸਿਹਤਮੰਦ ਰਵਾਇਤਾਂ ਸੰਵਿਧਾਨ ਅਤੇ ਸੰਸਦ ਨਿਯਮਾਂ 'ਤੇ ਆਧਾਰਤ ਹੁੰਦੀਆਂ ਹਨ ਅਤੇ ਇਸ ਨੂੰ  ਕਾਇਮ ਰਖਣਾ ਸੱਤਾ ਪੱਖ ਤੇ ਵਿਰੋਧੀ ਪੱਖ ਸਾਰਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ |  ਉਨ੍ਹਾਂ ਕਿਹਾ,''ਮੇਰੇ 24 ਸਾਲਾਂ ਦਾ ਸੰਸਦ ਦਾ ਤਜ਼ਰਬਾ ਰਿਹਾ ਹੈ ਅਤੇ ਹਮੇਸ਼ਾ ਦੇਖਿਆ ਹੈ ਕਿ ਜੋ ਵੀ ਪ੍ਰਧਾਨ ਮੰਤਰੀ ਹੁੰਦਾ 
ਹੈ ਉਹ ਕਾਰਵਾਈ ਸ਼ੁਰੂ ਹੋਣ 'ਤੇ ਸੱਭ ਤੋਂ ਪਹਿਲਾਂ ਅਪਣੇ ਮੰਤਰੀ ਮੰਡਲ ਵਿਸਤਾਰ ਦੀ ਜਾਣਕਾੀ ਦਿੰਦਾ ਹੈ |'' ਉਨ੍ਹਾਂ ਕਿਹਾ ਕਿ ਇਕ ਮੰਤਰੀ ਹੋਵੇ ਜਾਂ ਅਨੇਕ ਮੰਤਰੀ ਹੋਣ, ਪ੍ਰਧਾਨ ਮੰਤਰੀ ਸੱਭ ਦੀ ਜਾਣ ਪਛਾਣ ਕਰਵਾਉਂਦੇ ਹਨ ਅਤੇ ਪੂਰਾ ਸਦਨ ਉਨ੍ਹਾਂ ਦੀ ਗੱਲ ਨੂੰ  ਸ਼ਾਂਤੀਪੂਰਨ ਢੰਗ ਨਾਲ ਸੁਣਦਾ ਹੈ | ਉਨ੍ਹਾਂ ਕਿਹਾ ਕਿ ਅਪਣੇ 24 ਸਾਲਾਂ ਦੇ ਸੰਸਦੀ ਜੀਵਨ ਵਿਚ ਉਨ੍ਹਾਂ ਨੇ ਪਹਿਲੀ ਵਾਰ ਇਸ ਰਵਾਇਤ ਨੂੰ  ਟੁਟਦੇ ਦੇਖਿਆ ਹੈ, ਜੋ ਦੁਖੀ ਕਰਨ ਵਾਲਾ ਤੇ ਮੰਦਭਾਗਾ ਹੈ | (ਪੀਟੀਆਈ)