Brain Dead ਹੋ ਚੁੱਕੀ 13 ਸਾਲਾਂ ਲੜਕੀ ਨੇ ਅੰਗ ਦਾਨ ਕਰ ਕੇ ਬਚਾਈ 4 ਲੋਕਾਂ ਦੀ ਜਾਨ 

ਏਜੰਸੀ

ਖ਼ਬਰਾਂ, ਪੰਜਾਬ

18 ਜੂਨ ਨੂੰ ਲੜਕੀ ਨੂੰ ਦਿਮਾਗੀ ਤੌਰ 'ਤੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ

Deceased Teen Girl Becomes 'Beacon Of Hope' By Donating Organs To Save 4 Lives

ਚੰਡੀਗੜ੍ਹ - ਇੱਕ 13 ਸਾਲ ਦੀ ਲੜਕੀ ਦੇ ਅੰਗਾਂ ਨੇ ਚੰਡੀਗੜ੍ਹ ਅਤੇ ਮੁੰਬਈ ਵਿਚ ਚਾਰ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। 'ਸੇਰੇਬ੍ਰਲ ਓਡੇਮਾ' ਬੀਮਾਰੀ ਤੋਂ ਪੀੜਤ ਲੜਕੀ ਨੂੰ ਦਿਮਾਗੀ ਤੌਰ 'ਤੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। ਇਹ ਜਾਣਕਾਰੀ ਸੋਮਵਾਰ ਨੂੰ ਹਸਪਤਾਲ ਨੇ ਦਿੱਤੀ। ਚੰਡੀਗੜ੍ਹ ਵਿਚ ਇਕ ਲੜਕੀ 8 ਜੁਲਾਈ ਨੂੰ 'ਸੇਰੇਬ੍ਰਲ ਓਡੇਮਾ' ਦੇ ਕਾਰਨ ਬੇਹੋਸ਼ ਹੋ ਗਈ ਸੀ ਅਤੇ ਉਸ ਨੂੰ ਸੈਕਟਰ 16 ਦੇ ਸਰਕਾਰੀ ਪਲਟੀ ਸਪੈਸ਼ਲਿਟੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਉਸ ਦੀ ਹਾਲਤ ਖਰਾਬ ਹੋਣ ਕਰ ਕੇ ਉਸਨੂੰ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ ਜੀ ਆਈ ਐਮ ਈ ਆਰ) ਵਿਚ ਭਰਤੀ ਕਰਵਾਇਆ ਗਿਆ। 

ਪੀਜੀਆਈ ਵੱਲੋਂ ਜਾਰੀ ਬਿਆਨ ਅਨੁਸਾਰ ਦੱਸਿਆ ਗਿਆ ਕਿ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਅਤੇ ਅਸੀਂ ਉਸ ਨੂੰ ਨਹੀਂ ਬਚਾ ਸਕੇ ਅਤੇ ਉਸ ਨੂੰ 18 ਜੂਨ ਨੂੰ ਦਿਮਾਗੀ ਤੌਰ 'ਤੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। ਪੀਜੀਆਈਐਮਈਆਰ ਦੇ ਟ੍ਰਾਂਸਪਲਾਂਟ ਕੋਆਰਡੀਨੇਟਰ ਨੇ ਲੜਕੀ ਦੇ ਪਿਤਾ ਨਾਲ ਸੰਪਰਕ ਕੀਤਾ ਤਾਂ ਕਿ ਉਹ ਅੰਗ ਦਾਨ ਕਰਨ ਬਾਰੇ ਵਿਚਾਰ ਕਰ ਸਕਣ ਅਤੇ ਲੜਕੀ ਦੇ ਪਿਤਾ ਨੇ ਅੰਗਦਾਨ ਲਈ ਸਹਿਮਤੀ ਦੇ ਵੀ ਦਿੱਤੀ।

ਪੀਜੀਐਮਈਆਰ ਦੇ ਵਧੀਕ ਮੈਡੀਕਲ ਸੁਪਰਡੈਂਟ ਪ੍ਰੋਫੈਸਰ ਅਸ਼ੋਕ ਕੁਮਾਰ ਨੇ ਕਿਹਾ ਕਿ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਉਸ ਦਾ ਦਿਲ, ਜਿਗਰ, ਗੁਰਦੇ ਅਤੇ ਕੌਰਨੀਆ ਸੁਰੱਖਿਅਤ ਢੰਗ ਨਾਲ ਕੱਢ ਲਈਆਂ ਗਈਆਂ। ਸਾਰੇ ਅੰਗਾਂ ਨੂੰ ਸੁਰੱਖਿਅਤ ਢੰਗ ਨਾਲ ਕੱਢੇ ਜਾਣ ਤੋਂ ਬਾਅਦ, ਅੰਗਾਂ ਨੂੰ ਪੀਜੀਆਈਐਮਈਆਰ ਤੋਂ ਚੰਡੀਗੜ੍ਹ ਹਵਾਈ ਅੱਡੇ ਲਈ ਗਰੀਨ ਕਾਰੀਡੋਰ ਬਣਾ ਕੇ ਜਹਾਜ਼ ਰਾਹੀਂ ਮੁੰਬਈ ਭੇਜਿਆ ਗਿਆ। ਕੁਮਾਰ ਨੇ ਦੱਸਿਆ ਕਿ ਬਾਕੀ ਅੰਗ ਇਥੇ ਪੀਜੀਆਈਐਮਈਆਰ ਚੰਡੀਗੜ੍ਹ ਦੇ ਮਰੀਜ਼ਾਂ ਵਿਚ ਟਰਾਂਸਪਲਾਂਟ ਕੀਤੇ ਗਏ ਸਨ।