ਪਟਿਆਲਾ ਦੀ ਕਮਲਪ੍ਰੀਤ ਕੌਰ ਨੇ ਟੋਕੀਉ ਉਲੰਪਿਕ ਵਿਚ ਕੀਤਾ ਕੁਆਲੀਫ਼ਾਈ

ਏਜੰਸੀ

ਖ਼ਬਰਾਂ, ਪੰਜਾਬ

ਪਟਿਆਲਾ ਦੀ ਕਮਲਪ੍ਰੀਤ ਕੌਰ ਨੇ ਟੋਕੀਉ ਉਲੰਪਿਕ ਵਿਚ ਕੀਤਾ ਕੁਆਲੀਫ਼ਾਈ

image

ਪਟਿਆਲਾ, 19 ਜੁਲਾਈ (ਅਵਤਾਰ ਸਿੰਘ ਗਿੱਲ) : ਮਾਰਚ 1996 ਵਿੱਚ ਪਟਿਆਲਾ ਵਿਖੇ ਜਨਮ ਲੈਣ ਵਾਲੀ ਕਮਲਪ੍ਰੀਤ ਕੋਰ 25 ਸਾਲਾ ਅਥਲੀਟ ਜੋ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਦੀ ਰਹਿਣ ਵਾਲੀ ਹੈ। ਕਮਲਪ੍ਰੀਤ ਕੌਰ ਨੇ ਅਪਣੇ ਐਥਲੈਟਿਕ ਜੀਵਨ ਦੀ ਸ਼ੁਰੂਆਤ ਪਟਿਆਲਾ ਵਿਖੇ ਟੋਕੀਉ ਉੁਲੰਪਿਕ 2020 ਸਪੋਰਟਸ ਅਥਾਰਟੀ ਇੰਡੀਆ ਦੇ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਐਨ.ਆਈ.ਐਸ. ਦੀ ਸਿਖਲਾਈ ਅਤੇ ਤਿਆਰੀ ਕਰ ਕੇ ਕੀਤੀ। 
ਕਮਲਪ੍ਰੀਤ ਕੌਰ ਜੋ ਕਿ ਇਤਿਹਾਸ ਵਿਚ ਕਮਜ਼ੋਰ ਹੀ ਰਹੀ ਪਰ ਉਸ ਨੇ 24ਵੇਂ ਫ਼ੈਡਰੇਸ਼ਨ ਕੱਪ ਦੀ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਪਟਿਆਲਾ ਵਿਖੇ ਹੋਈ ਡਿਸਕਸ ਥ੍ਰੋਅ ਵਿਚ 65 ਮੀਟਿੰਗ ਅੰਕ (66.59 ਮੀਟਰ) ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਐਥਲੀਟ ਬਣੀ। ਉਸ ਨੇ 63.50 ਮੀਟਰ ਸੁੱਟਣ ਨਾਲ ਨਾਲ ਉਲੰਪਿਕ ਯੋਗਤਾ ਦੇ ਰਿਕਾਰਡ ਨੂੰ ਵੀ ਤੋੜਿਆ। (ਸਾਈ) ਐਨ.ਐਸ.ਐਨ. ਆਈ. ਐਸ. ਪਟਿਆਲਾ ਵਿਖੇ ਟੋਕਿਉ 2020 ਓਲੰਪਿਕ ਖੇਡਾਂ ਲਈ ਕਮਲਪ੍ਰੀਤ ਦੀ ਤਿਆਰੀ ਦੇ ਹਿੱਸੇ ਵਜੋਂ ਉਹ ਇਕ ਚੰਗੀ ਫਾਮ ਬਣਾਈ ਰੱਖਣ ਅਤੇ ਮੁੱਖ ਤੌਰ ’ਤੇ ਤਕਨੀਕ ਨਾਲ ਉਸ ਦੀ ਕੁਸ਼ਲਤਾ ’ਤੇ ਧਿਆਨ ਕੇਂਦਰਿਤ ਕਰਨ ਅਤੇ ਪ੍ਰਕ੍ਰਿਰਿਆ ਵਿੱਚ ਉਸਦੀ ਗਤੀ ਵਧਾਉਣ ਲਈ ਆਪਣੀ ਕੋਚ ਰਾਖੀ ਤਿਆਗੀ ਦੇ ਨਾਲ ਕੰਮ ਕਰ ਰਹੀ ਸੀ।
ਦਸਣਯੋਗ ਹੈ ਕਿ ਬੀਤੇ ਸਮੇਂ ਕੋਵਿਡ 19 ਕਾਰਨ ਹੋਈ ਤਾਲਾਬੰਦੀ ਕਾਰਨ ਉਸ ਦੀ ਖੇਡਾਂ ਦੀ ਤਿਆਰੀ ਕੁੱਝ ਹੱਦ ਤਕ ਬੰਦ ਹੋ ਗਈਆਂ ਸੀ ਪਰ ਕਮਲਪ੍ਰੀਤ ਕੌਰ 2020 ਦੀਆਂ ਯੋਗਤਾ ਟੂਰਨਾਮੈਂਟ ਵਿਚ ਭਾਗ ਲੈਣ ਲਈ ਪੂਰੀ ਤਰ੍ਹਾਂ ਤਿਆਰ ਸੀ ਪਰ ਉਹ ਸਖ਼ਤ ਮਿਹਨਤ ਕਰਨ ਅਤੇ ਅਪਣੇ ਪਹਿਲੇ ਉਲੰਪਿਕ ਖੇਡਾਂ ਲਈ ਯੋਗਤਾ ਪ੍ਰਾਪਤ ਕਰਨ ਲਈ ਦ੍ਰਿੜ ਸੀ। ਇਸ ਉਹ ਅਪਣੀ ਸ਼ਰੀਰਕ ਤੰਦਰੁਸਤੀ, ਸਟੈਮਿਨਾ, ਪੁਸ਼ਅੱਪਸ, ਡੰਡ ਬੈਠਕਾਂ, ਸਕੁਐਟਸ ਆਦਿ ’ਤੇ ਕੰਮ ਕਰਦੀ ਰਹੀ। ਇਥੋਂ ਤੱਕ ਕਿ ਤਾਲਾਬੰਦੀ ਹਟਣ ਤੋਂ ਬਾਅਦ ਉਸ ਨੂੰ ਐਨ.ਆਈ.ਐਸ. ਪਟਿਆਲਾ ਵਿਖੇ ਉਪਲੱਬਧ ਭਾਰ ਸਿਖਲਾਈ ਦੇ ਉਪਕਰਣਾਂ ਅਤੇ ਹੋਰ ਸਹੂਲਤਾਂ ਤਕ ਪਹੁੰਚ ਦੀ ਆਗਿਆ ਦਿਤੀ ਗਈ ਸੀ।