ਨਵਜੋਤ ਸਿੰਘ ਸਿੱਧੂ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਦਾ ਤਾਜ, ਕੰਡਿਆਂ ਦੀ ਸੇਜ

ਏਜੰਸੀ

ਖ਼ਬਰਾਂ, ਪੰਜਾਬ

ਨਵਜੋਤ ਸਿੰਘ ਸਿੱਧੂ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਦਾ ਤਾਜ, ਕੰਡਿਆਂ ਦੀ ਸੇਜ

image

ਪਿਛਲੇ ਸਮੇਂ ਵਿਚ ਖ਼ੁਦ ਵਲੋਂ ਕੀਤੇ ਟਵੀਟ ਹੀ ਸਿੱਧੂ ਲਈ ਬਣਨਗੇ ਪ੍ਰੇਸ਼ਾਨੀ ਦਾ ਸਬੱਬ

ਕੋਟਕਪੂਰਾ, 19 ਜੁਲਾਈ (ਗੁਰਿੰਦਰ ਸਿੰਘ) : ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਈ ਉਸ ਵਲੋਂ ਪਿਛਲੇ ਸਮੇਂ ਵਿਚ ਕੀਤੇ ਗਏ ਟਵੀਟ ਹੀ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੇ ਹਨ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਸਰਕਾਰ ਵਲੋਂ ਨਸ਼ਿਆਂ ਦੀ ਮੁਕੰਮਲ ਰੋਕਥਾਮ ਲਈ ਗਠਤ ਕੀਤੀ ਐਸਟੀਐਫ਼ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੱਧੂ ਆਈ.ਜੀ. ਦੀ ਜਾਂਚ ਰਿਪੋਰਟ ਜਨਤਕ ਕਰਨ, ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਮੁਤਾਬਕ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ  ਸਜ਼ਾਵਾਂ ਦੇਣ, ਰੇਤ ਮਾਈਨਿੰਗ, ਕੇਬਲ ਮਾਫ਼ੀਆ, ਟਰਾਂਸਪੋਰਟ, ਨਸ਼ਾ ਤਸਕਰੀ, ਬੇਰੁਜ਼ਗਾਰੀ, ਮਹਿੰਗਾਈ, ਗੁੰਡਾਗਰਦੀ, ਗੈਂਗਸਟਰ ਵਾਰ, ਬਿਜਲੀ ਦੇ ਸਮਝੌਤੇ ਵਰਗੇ ਅਹਿਮ ਮੁੱਦਿਆਂ 'ਤੇ ਸਮੇਂ ਸਮੇਂ ਕੈਪਟਨ ਸਰਕਾਰ ਨੂੰ  ਘੇਰਿਆ ਅਤੇ ਕੈਪਟਨ-ਬਾਦਲ ਦੀ ਮਿਲੀਭੁਗਤ ਦਾ ਸ਼ਰੇਆਮ ਦੋਸ਼ ਲਾਉਂਦਿਆਂ ਆਖਿਆ ਸੀ ਕਿ ਬੇਅਦਬੀ ਕਾਂਡ ਦੇ ਮੁੱਦੇ 'ਤੇ ਬਾਦਲਾਂ ਨੂੰ  ਬਚਾਇਆ ਜਾ ਰਿਹਾ ਹੈ | ਜੇਕਰ ਹੁਣ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ 5 ਮਹੀਨੇ ਦੇ ਅੰਦਰ ਅੰਦਰ ਨਵਜੋਤ ਸਿੱਧੂ ਵਲੋਂ ਉਕਤ ਮੁੱਦਿਆਂ ਨੂੰ  ਪਹਿਲਾਂ ਦੀ ਤਰ੍ਹਾਂ ਮੁੱਖ ਰੱਖ ਕੇ ਹੱਲ ਕਰਨ ਦੇ ਯਤਨ ਕੀਤੇ ਜਾਂਦੇ ਹਨ ਤਾਂ ਉਹ ਪੰਜਾਬ ਵਾਸੀਆਂ ਲਈ ਇਕ ਪ੍ਰਵਾਨਤ ਲੀਡਰ ਸਿੱਧ ਹੋਣਗੇ ਪਰ ਜੇਕਰ ਉਹ ਉਕਤ ਯਤਨਾਂ ਵਿਚ ਕਾਮਯਾਬ ਨਾ ਹੋਏ ਤਾਂ ਪੰਜਾਬ ਵਾਸੀਆਂ ਦੀਆਂ ਆਸਾਂ 'ਤੇ 
ਪਾਣੀ ਫਿਰ ਜਾਣਾ ਸੁਭਾਵਕ ਹੈ | 
ਇਕ ਰਾਜਨੀਤਕ ਵਿਸ਼ਲੇਸ਼ਕ ਮੁਤਾਬਕ ਨਵਜੋਤ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਤੋਂ ਘੱਟ ਨਹੀਂ ਕਿਉਂਕਿ ਅੰਦਰੋਂ ਤੇ ਬਾਹਰੋਂ ਮਿਲਦੀਆਂ ਚੁਨੌਤੀਆਂ ਦੇ ਬਾਵਜੂਦ ਵੀ ਨਵਜੋਤ ਸਿੱਧੂ ਨੂੰ  ਉਕਤ ਪ੍ਰੀਖਿਆ ਦੀ ਘੜੀ ਵਿਚੋਂ ਨਿਕਲਣ ਲਈ ਜਿਥੇ ਵਿਉਂਤਬੰਦੀ ਬਣਾਉਣੀ ਪਵੇਗੀ ਉੱਥੇ ਉਸ ਲਈ ਦੂਰਅੰਦੇਸ਼ੀ, ਸਿਆਣਪ ਅਤੇ ਸਾਵਧਾਨੀ ਰੱਖਣੀ ਵੀ ਜ਼ਰੂਰੀ ਮੰਨੀ ਜਾ ਰਹੀ ਹੈ |