ਸਿੱਧੂਦੀਪ੍ਰਧਾਨਵਜੋਂਨਿਯੁਕਤੀਹੋਣਨਾਲਪਾਰਟੀ ਦਾ ਨਵਾਂ ਅਵਤਾਰ ਵੇਖਣ ਨੂੰ  ਮਿਲੇਗਾ ਧੀਮਾਨ,ਧਨਵੰਤਤੇਸਿਬੀਆ

ਏਜੰਸੀ

ਖ਼ਬਰਾਂ, ਪੰਜਾਬ

ਸਿੱਧੂ ਦੀ ਪ੍ਰਧਾਨ ਵਜੋਂ ਨਿਯੁਕਤੀ ਹੋਣ ਨਾਲ ਪਾਰਟੀ ਦਾ ਨਵਾਂ ਅਵਤਾਰ ਵੇਖਣ ਨੂੰ  ਮਿਲੇਗਾ : ਧੀਮਾਨ, ਧਨਵੰਤ ਤੇ ਸਿਬੀਆ

image

ਸੰਗਰੂਰ, 19 ਜੁਲਾਈ (ਬਲਵਿੰਦਰ ਸਿੰਘ ਭੁੱਲਰ) : ਨਵਜੋਤ ਸਿੰਘ ਸਿੱਧੂ ਦੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਨਿਯੁਕਤੀ ਹੋਣ ਨਾਲ ਦਿਨੋ ਦਿਨ ਕਮਜ਼ੋਰ ਹੁੰਦੀ ਜਾ ਰਹੀ ਕਾਂਗਰਸ ਪਾਰਟੀ ਅੰਦਰ ਨਵੀਂ ਰੂਹ ਫੂਕੀ ਗਈ ਹੈ ਜਿਸ ਤੋਂ ਬਾਅਦ ਸੰਭਵ ਹੈ ਕਿ ਹੁਣ ਸੂਬੇ ਅੰਦਰ ਕਾਂਗਰਸ ਪਾਰਟੀ ਦਾ ਨਵਾਂ ਅਵਤਾਰ ਵੇਖਣ ਨੂੰ  ਮਿਲੇਗਾ ਜਿਸ ਨਾਲ ਸੂਬੇ ਅੰਦਰ ਨਵੀਂ ਨਕੋਰ ਕਾਂਗਰਸ ਪਾਰਟੀ ਨੂੰ  ਵਿਸ਼ਾਲ ਤਾਕਤ ਅਤੇ ਅਧਾਰ ਮਿਲੇਗਾ | ਬਤੌਰ ਪਾਰਟੀ ਪ੍ਰਧਾਨ ਇਸ ਨਵੀਂ ਨਿਯੁਕਤੀ ਸਬੰਧੀ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਹ ਵਿਚਾਰ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਪੰਜਾਬ ਪ੍ਰਦੇਸ਼  ਕਾਂਗਰਸ ਪਾਰਟੀ ਦੇ ਵਿਧਾਇਕ ਸ. ਸੁਰਜੀਤ ਸਿੰਘ ਧੀਮਾਨ, ਵਿਧਾਨ ਸਭਾ ਹਲਕਾ ਧੂਰੀ ਦੇ ਸਾਬਕਾ ਕਾਂਗਰਸੀ ਵਿਧਾਇਕ ਸ.ਧਨਵੰਤ ਸਿੰਘ ਧੂਰੀ ਅਤੇ ਵਿਧਾਨ ਸਭਾ ਹਲਕਾ ਸੰਗਰੂਰ ਦੇ ਸਾਬਕਾ ਕਾਂਗਰਸੀ ਵਿਧਾਇਕ ਸ.ਸੁਰਿੰਦਰਪਾਲ ਸਿੰਘ ਸਿਬੀਆ ਨੇ ਪ੍ਰਗਟ ਕੀਤੇ | ਤਿੰਨੇ ਕਾਂਗਰਸੀ ਆਗੂਆਂ ਨੇ ਗੱਲਬਾਤ ਕਰਦਿਆਂ ਇਹ ਵੀ ਕਿਹਾ ਕਿ ਸਿੱਧੂ ਦੇ ਆਉਣ ਨਾਲ ਕਾਂਗਰਸ ਪਾਰਟੀ ਅੰਦਰ ਸੂਬੇ ਦੀਆ ਹੋਰਨਾਂ ਸਿਆਸੀ ਪਾਰਟੀਆ ਦੇ ਦਰਜਨਾਂ ਵੱਡੇ ਆਗੂਆਂ ਦੇ ਵੀ ਆਉਣ ਦੀ ਉਮੀਦ ਹੈ ਕਿਉਂਕਿ ਸਿੱਧੂ ਦੀ ਸਾਫ ਸੁਥਰੀ ਛਵੀ, ਇੱਜਤ ਮਾਣ ਅਤੇ ਸਨਮਾਨ ਕਾਰਨ ਸੂਬੇ ਦੀਆਂ ਕਈ ਹੋਰ ਸਿਆਸੀ ਪਾਰਟੀਆ ਦੇ ਆਗੂ ਵੀ ਬਹੁਤ ਸਤਿਕਾਰ ਕਰਦੇ ਹਨ ਜਿਸ ਕਰਕੇ ਜਿੱਥੇ ਪੰਜਾਬ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ ਉੱਥੇ ਪਾਰਟੀ ਵਲੋਂ ਕੇਂਦਰ ਵਿੱਚ ਰਾਜ ਕਰਦੀ ਮੋਦੀ ਦੀ ਕਿਸਾਨ ਵਿਰੋਧੀ ਭਾਜਪਾ ਸਰਕਾਰ ਦਾ ਤਖਤਾ ਪਲਟਣ ਲਈ ਵੀ ਕਮਰਕਸੇ ਕੀਤੇ ਜਾਣ ਦੀ ਸੰਭਾਵਨਾ ਹੈ | ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਕੌਮੀਂ ਖਿਡਾਰੀ ਹੋਣ ਕਰਕੇ ਹਿੰਮਤ,ਹੌਸਲੇ ਸਮੇਤ ਕਹਿਣੀ ਅਤੇ ਕਰਨੀ ਵਾਲਾ ਆਗੂ ਹੈ ਜਿਹੜਾ ਆਪਣੀਆਂ ਸੰਵੇਦਨਸ਼ੀਲ ਅਤੇ ਭਾਵਪੂਰਤ ਤਕਰੀਰਾਂ ਰਾਹੀਂ ਹਾਰਾਂ ਨੂੰ  ਜਿੱਤਾਂ ਅਤੇ ਜਿੱਤਾਂ ਨੂੰ  ਹਾਰਾਂ ਵਿੱਚ ਬਦਲਣ ਦੀ ਤਾਕਤ ਰਖਦਾ ਹੈ | ਉਨਹਾਂ ਕਿਹਾ ਕਿ ਸਿੱਧੂ ਨੇ ਪੰਜਾਬ ਦੇ ਸਾਰੇ ਸੀਨੀਅਰ ਕਾਂਗਰਸੀ ਆਗੂਆ ਤੋਂ ਆਸ਼ੀਰਵਾਦ ਲੈ ਲਿਆ ਹੈ ਜਿਸ ਤੋਂ ਫੌਰਨ ਬਾਅਦ ਉਹ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਪੁਨਰ ਨਿਰਮਾਣ ਕਰਕੇ ਇਸ ਨੂੰ  ਨਵੀਆ ਬੁਲੰਦੀਆਂ ਤੱਕ ਲੈ ਕੇ ਜਾਣਗੇ |