ਤੇਜ਼ ਹਨੇਰੀ ਤੇ ਮੀਂਹ ਨਾਲ ਡਿੱਗੀ ਸਾਬਕਾ CM ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦੀ ਕੰਧ
ਸੜਕ 'ਤੇ ਇੱਟਾਂ ਹੀ ਇੱਟਾਂ ਹੋਣ ਕਰਕੇ ਸੜਕ ਹੋਈ ਬਲਾਕ
PHOTO
ਪਟਿਆਲਾ : ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਕਰਕੇ ਕਈ ਤਰ੍ਹਾਂ ਦੇ ਹਾਦਸੇ ਹੋ ਰਹੇ ਹਨ। ਇਸ ਦੌਰਾਨ ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਰਾਸਤੀ ਮੋਤੀ ਮਹਿਲ ਦੀ ਚਾਰਦੀਵਾਰੀ ਦੀ ਇੱਕ ਕੰਧ ਭਾਰੀ ਮੀਂਹ ਕਰਕੇ ਢਹਿ ਢੇਰੀ ਹੋ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਇੰਗਲੈਂਡ 'ਚ ਹਨ ਜਦਕਿ ਸੰਸਦ ਮੈਂਬਰ ਪ੍ਰਨੀਤ ਕੌਰ ਦਿੱਲੀ 'ਚ ਹਨ। ਫਿਲਹਾਲ ਘਰ 'ਚ ਪਰਿਵਾਰ ਦਾ ਕੋਈ ਮੈਂਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕੰਧ ਦੀ ਚਿਨਾਈ ਗਾਰੇ ਨਾਲ ਕੀਤੀ ਗਈ ਸੀ। ਕਾਫੀ ਪੁਰਾਣੀ ਹੋਣ ਕਰਕੇ ਬੀਤੀ ਰਾਤ ਆਈ ਮੀਂਹ ਤੇ ਹਨੇਰੀ ਨਾਲ ਇਸ ਕੰਧ ਦਾ ਵੱਡਾ ਹਿੱਸਾ ਢਹਿ ਗਿਆ।