ਬੁਢਲਾਡਾ : ਬੁਢਲਾਡਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਪਿਓ-ਪੁੱਤ ਦੀ ਲੜਾਈ ਹਟਾਉਣ ਗਈ ਗੁਆਂਢਣ ਦਾ ਸਿਰ 'ਚ ਬਾਲਟੀ ਮਾਰ ਕੇ ਕਤਲ ਕਰ ਦਿਤਾ ਗਿਆ ਹੈ। ਪੁਲਿਸ ਵਲੋਂ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਇਹ ਵੀ ਪੜ੍ਹੋ: ਫਾਜ਼ਿਲਕਾ 'ਚ ਪਾਣੀ ਦੀ ਡਿਗੀ 'ਚੋਂ ਮਿਲੀ ਨੌਜਵਾਨ ਦੀ ਲਾਸ਼, 3 ਭੈਣਾਂ ਦਾ ਸੀ ਇਕਲੌਤਾ ਭਰਾ
ਮ੍ਰਿਤਕ ਦੀ ਪਹਿਚਾਣ ਮਨਜੀਤ ਕੌਰ (40 ਸਾਲਾ) ਵਜੋਂ ਹੋਈ ਹੈ। ਡੀ. ਐੱਸ. ਪੀ. ਪ੍ਰਿਤਪਾਲ ਸਿੰਘ ਨੇ ਦਸਿਆ ਕਿ ਬੀਰੋਕੇ ਖੁਰਦ ਦੇ ਗੁਰਤੇਜ ਸਿੰਘ ਦੇ ਘਰ 'ਚ ਪਿਓ-ਪੁੱਤ ਦਾ ਆਪਸੀ ਝਗੜਾ ਅਤੇ ਬਹਿਸਬਾਜ਼ੀ ਹੋ ਰਹੀ ਸੀ।
ਇਹ ਵੀ ਪੜ੍ਹੋ: ਇਕ ਵਾਰ ਫਿਰ ਜੇਲ ਚੋਂ ਬਾਹਰ ਆਵੇਗਾ ਸੌਦਾ ਸਾਧ, ਮਿਲੀ ਪੈਰੋਲ
ਜਿਸ ਨੂੰ ਸ਼ਾਂਤ ਕਰਨ ਲਈ ਗੁਆਂਢ 'ਚੋਂ ਮਿੱਠੂ ਸਿੰਘ ਅਤੇ ਉਸਦੀ ਪਤਨੀ ਮਨਜੀਤ ਕੌਰ ਉਸਦੇ ਘਰ ਪਹੁੰਚੇ। ਬਹਿਸਬਾਜ਼ੀ ਦੌਰਾਨ ਗੁਰਤੇਜ ਸਿੰਘ ਨੇ ਇਹ ਕਹਿੰਦਿਆਂ ਕਿ ਤੁਸੀਂ ਮੇਰੇ ਘਰ ਬਹੁਤ ਦਖ਼ਲਅੰਦਾਜ਼ੀ ਕਰਦੇ ਹੋ, ਨਾਲ ਹੀ ਗੁਆਂਢਣ ਮਨਜੀਤ ਕੌਰ ਦੇ ਸਿਰ 'ਚ ਬਾਲਟੀ ਨਾਲ ਹਮਲਾ ਕਰ ਦਿਤਾ। ਪਰਿਵਾਰਕ ਮੈਂਬਰਾਂ ਵਲੋਂ ਮਨਜੀਤ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਬੁਢਲਾਡਾ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿਤਾ। ਸਦਰ ਪੁਲਿਸ ਵਲੋਂ ਮ੍ਰਿਤਕ ਦੇ ਪਤੀ ਮਿੱਠੂ ਸਿੰਘ ਦੇ ਬਿਆਨ 'ਤੇ ਗੁਰਤੇਜ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।