ਸ਼ਿਕਾਗੋ ਯੂਨੀਵਰਸਿਟੀ ਵਲੋਂ ਡਾਕਟਰੇਟ ਮਿਲਣ 'ਤੇ ਹਰਮੀਤ ਸਿੰਘ ਸਲੂਜਾ ਦਾ ਗਿਆਨੀ ਰਘਬੀਰ ਸਿੰਘ ਨੇ ਕੀਤਾ ਸਨਮਾਨ
ਹਰਮੀਤ ਸਿੰਘ ਦਾ ਸਾਰਾ ਪਰਿਵਾਰ ਹਮੇਸ਼ਾ ਲੋਕਾਈ ਦੀ ਸੇਵਾ ਲਈ ਤਤਪਰ ਰਹਿੰਦਾ - ਗਿਆਨੀ ਰਘਬੀਰ ਸਿੰਘ
ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਆਪਣੇ ਗ੍ਰਹਿ ਵਿਖੇ ਪ੍ਰਸਿੱਧ ਸਮਾਜ ਸੇਵੀ ਹਰਮੀਤ ਸਿੰਘ ਸਲੂਜਾ ਨੂੰ ਸਨਮਾਨਿਤ ਕੀਤਾ। ਇਹ ਸਨਮਾਨ ਸਲੂਜਾ ਨੂੰ ਬੀਤੇ ਦਿਨੀਂ ਅਮਰੀਕਾ ਦੀ ਸਿਕਾਗੋ ਓਪਨ ਯੂਨੀਵਰਸਟੀ ਵਲੋਂ ਬੀਤੇ ਦਿਨੀਂ ਡਾਕਟਰੇਟ ਦੀ ਡਿਗਰੀ ਮਿਲਣ ਉੱਤੇ ਦਿੱਤਾ ਗਿਆ।
ਇਸ ਮੌਕੇ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਹਰਮੀਤ ਸਿੰਘ ਦਾ ਸਾਰਾ ਪਰਿਵਾਰ ਹਮੇਸ਼ਾ ਲੋਕਾਈ ਦੀ ਸੇਵਾ ਲਈ ਤਤਪਰ ਰਹਿੰਦਾ ਹੈਂ ਅਤੇ ਗੁਰੂ ਸਾਹਿਬ ਦੇ ਫਲਸਫਿਆਂ ਤੇ ਚਲਦਿਆ ਜੋ ਹਰਮੀਤ ਸਿੰਘ ਸਲੂਜਾ ਨੇ ਕੋਵਿਡ ਮਹਾਂਮਾਰੀ ਦੌਰਾਨ ਬਿਨਾ ਕਿਸੇ ਭੇਦ ਭਾਵ ਦੇ ਧਰਮ ਜਾਤ ਤੋਂ ਉਪਰ ਉੱਠ ਕੇ ਸੇਵਾ ਦੇ ਕਾਰਜ ਕੀਤੇ ਅਤੇ ਉਸ ਤੋਂ ਪਹਿਲਾ ਅਤੇ ਬਾਅਦ ਵਿੱਚ ਵਾਤਾਵਰਨ ਨੂੰ ਬਚਾਉਣ ਲਈ ਕੰਮ ਕੀਤੇ ਉਹ ਸ਼ਲਾਘਾ ਯੋਗ ਹਨ।
ਉਨ੍ਹਾਂ ਨੇ ਕਿਹਾ ਕਿ ਹਰਮੀਤ ਸਿੰਘ ਸਲੂਜਾ ਨੂੰ ਅਮਰੀਕਾ ਦੀ ਯੂਨੀਵਰਸਟੀ ਵਲੋਂ ਸਨਮਾਨ ਮਿਲਣਾ ਸਮੁੱਚੀ ਕੌਮ ਵਾਸਤੇ ਮਾਣ ਦੀ ਗੱਲ ਹੈ ਅਤੇ ਅਸੀਂ ਅਰਦਾਸ ਕਰਦੇ ਹਾਂ ਕਿ ਅੱਗੋਂ ਵੀ ਸਲੂਜਾ ਇਸੇ ਤਰਾ ਦੇਸ਼ ਕੌਮ ਦੀ ਸੇਵਾ ਧਰਮ ਜਾਤ ਤੋਂ ਉਪਰ ਉੱਠ ਕੇ ਕਰਦੇ ਰਹਿਣ ਅਤੇ ਕੌਮ ਦਾ ਨਾਮ ਰੌਸ਼ਨ ਕਰਨ। ਇਸ ਮੌਕੇ ਗੱਲਬਾਤ ਕਰਦਿਆ ਹਰਮੀਤ ਸਿੰਘ ਸਲੂਜਾ ਨੇ ਜਿੱਥੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ।
ਇਸ ਤੋ ਪਹਿਲਾ ਵੀ ਸਲੂਜਾ ਨੂੰ 2023 ਵਿੱਚ ਭਾਰਤ ਦੇ 100 ਇੰਨਫਲੂਆਂਸਰ ਦੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਸੀ ਨਾਲ ਹੀ ਪੰਜਾਬ ਸਰਕਾਰ ਅਤੇ ਹੋਰ ਸੰਸਥਾਵਾਂ ਵਲੋਂ ਸਨਮਾਨ ਮਿਲਦੇ ਰਹੇ ਹਨ।ਬੀਤੇ ਦਿਨੀ ਸਲੂਜਾ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਨੂੰ ਸਨਮਾਨਿਤ ਕੀਤਾ ਗਿਆ ਹੈ। ਸਲੂਜਾ ਨੂੰ ਆਪਣੇ ਲੋਕ ਭਲਾਈ ਦੇ ਕੰਮਾਂ ਕਰਕੇ 2023 ਵਿੱਚ ਇਸਤਾਂਬੁਲ ਵਿੱਚ ਹੋਈ ਅੰਤਰਰਾਸ਼ਟਰੀ ਬੈਸਟ ਡਿਪਲੋਮੈਟ ਕਾਨਫਰੰਸ ਵਿੱਚ doctors without borders ਸਿਮੁਲੇਸ਼ਨ ਵਜੋਂ ਸ਼ਮੁਲੀਆ ਕਰਨ ਦਾ ਮੌਕਾ ਮਿਲਿਆ ਸੀ ਜਿੱਥੇ ਓਹਨਾ ਨੇ ਵੋਮੈਨ ਐਂਪੋਵਰਮੇਂਟ ਲਈ 70 ਤੋਂ ਵੱਧ ਮੁਲਕਾਂ ਦੇ ਡੇਲੀਗੇਟਸ ਨੂੰ ਸੰਬੋਧਨ ਕੀਤਾ ਸੀ।