ਸੀ.ਬੀ.ਐਸ.ਈ ਦੀ ਬਾਰ੍ਹਵੀਂ ਜਮਾਤ ਦੇ ਆਪਸ਼ਨਲ ਇਮਤਿਹਾਨ ਬਾਰੇ ਸਰਕੂਲਰ ਹੋਇਆ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੈਂਟਰਲ ਬੋਰਡ ਫਾਰ ਸੈਕੰਡਰੀ ਐਜੂਕੇਸ਼ਨ ਨੇ 12ਵੀਂ ਜਮਾਤ ਦੇ ਆਪਸ਼ਨਲ ਇਮਤਿਹਾਨ ਲੈਣ ਦੀ ਤਿਆਰੀ ਕਰ ਲਈ ਹੈ

Circular regarding CBSE Class XII Optional Examination issued

ਨਵੀਂ ਦਿੱਲੀ, 14 ਅਗੱਸਤ : ਸੈਂਟਰਲ ਬੋਰਡ ਫਾਰ ਸੈਕੰਡਰੀ ਐਜੂਕੇਸ਼ਨ ਨੇ 12ਵੀਂ ਜਮਾਤ ਦੇ ਆਪਸ਼ਨਲ ਇਮਤਿਹਾਨ ਲੈਣ ਦੀ ਤਿਆਰੀ ਕਰ ਲਈ ਹੈ। ਇਸ ਸਬੰਧੀ ਇਕ ਸਰਕੂਲਰ ਵੀ ਜਾਰੀ ਕਰ ਦਿਤਾ ਗਿਆ ਹੈ। ਸਰਕੂਲਰ ਮੁਤਾਬਕ ਸਤੰਬਰ ਵਿਚ ਇਮਤਿਹਾਨ ਲਏ ਜਾਣਗੇ। ਜਲਦ ਹੀ ਡੇਟਸ਼ੀਟ ਜਾਰੀ ਕਰ ਦਿਤੀ ਜਾਵੇਗੀ।  ਜਿਹੜੇ ਵਿਦਿਆਰਥੀ ਅਪਣਾ ਸਕੋਰ ਬਿਹਤਰ ਕਰਨਾ ਚਾਹੁੰਦੇ ਹਨ, ਉਹ ਇਮਤਿਹਾਨ ਦੇ ਸਕਦੇ ਹਨ। ਜੋ ਵਿਦਿਆਰਥੀ ਆਪਸ਼ਨਲ ਇਮਤਿਹਾਨ ਦੇਣਗੇ, ਉਨ੍ਹਾਂ ਦੇ ਆਪਸ਼ਨਲ ਇਮਤਿਹਾਨ ਵਾਲੇ ਨੰਬਰ ਫ਼ਾਈਨਲ ਮੰਨੇ ਜਾਣਗੇ। ਇਸ ਸਬੰਧੀ ਵਿਦਿਆਰਥੀ ਅਪਣੇ ਸਕੂਲ ਨਾਲ ਸੰਪਰਕ ਕਰ ਸਕਦੇ ਹਨ। ਸਕੂਲ ਹੀ ਬੋਰਡ ਨੂੰ ਉਨ੍ਹਾਂ ਦੇ ਨਾਮ ਦਰਜ ਕਰਵਾਉਣਗੇ। ਜਿਨ੍ਹਾਂ ਵਿਦਿਆਰਥੀਆਂ ਦੇ ਨਾਮ ਦਰਜ ਹੋਣਗੇ ਸਿਰਫ਼ ਉਹ ਹੀ ਇਮਤਿਹਾਨ ਦੇ ਪਾਉਣਗੇ। ਪ੍ਰਾਈਵੇਟ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਸੀ.ਬੀ.ਐਸ.ਈ ਦੀ ਵੈੱਬਸਾਈਟ 'ਤੇ ਹੋਵੇਗੀ। 10ਵੀਂ ਅਤੇ 12ਵੀਂ ਜਮਾਤ ਦੇ ਕੰਪਾਰਟਮੈਂਟ ਦੇ ਇਮਤਿਹਾਨਾਂ ਲਈ ਵੀ ਇਹੀ ਤਰੀਕਾ ਅਪਣਾਇਆ ਜਾਵੇਗਾ। (ਏਜੰਸੀ)