ਬਾਦਲਾਂ ਦੇ ਗ਼ਲਬੇ ਹੇਠ ਆਉਣ ਪਿਛੋਂ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਕੋਝੀ ਸਿਆਸਤ ’ਚ ਰੁੱਝੀਆਂ

ਏਜੰਸੀ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਬਾਦਲਾਂ ਦੇ ਗ਼ਲਬੇ ਵਾਲੇ ਪੰਥਕ

Harwinder Singh Sarna

ਨਵੀਂ ਦਿੱਲੀ, 14 ਅਗੱਸਤ (ਅਮਨਦੀਪ ਸਿੰਘ) : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਬਾਦਲਾਂ ਦੇ ਗ਼ਲਬੇ ਵਾਲੇ ਪੰਥਕ ਅਦਾਰਿਆਂ ਦੇ ਮੌਜੂਦਾ ਹਾਲਾਤ ’ਤੇ  ਟਿੱਪਣੀ ਕਰਦਿਆਂ ਕਿਹਾ, “ਅੱਜ ਸਿੱਖ ਕੌਮ ਦੀ ਹੋਂਦ ਔਖੇ ਵੇਲੇ ’ਚੋਂ ਲੰਘ ਰਹੀ ਹੈ, ਪਰ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦਵਾਰਾ ਕਮੇਟੀ ਕੋਝੀ ਸਿਆਸਤ ’ਚ ਰੁਝ ਕੇ ਬੇਲੋੜੇ ਮੁੱਦਿਆਂ ’ਤੇ ਬਿਆਨਬਾਜ਼ੀ ਕਰਨ ਵਾਲੀਆਂ ਥਾਵਾਂ ਬਣ ਕੇ ਰਹਿ ਗਈਆਂ ਹਨ, ਜਿਨ੍ਹਾਂ ਦੇ ਪ੍ਰਬੰਧਕ ਪੰਥਕ ਸੋਚ ਤੋਂ ਊਣੇ ਜਾਪਦੇ ਹਨ।’’  

ਉਨ੍ਹਾਂ ਪੁਛਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਗੁਰੂ ਗ੍ਰੰਥ ਸਾਹਿਬ ਦੇ 267 ਪਾਵਨ ਸਰੂਪਾਂ ਨੂੰ ਖ਼ੁਰਦ ਬੁਰਦ ਕਰ ਦਿਤਾ ਗਿਆ ਪਰ ਇਸ ਅਹਿਮ ਮਸਲੇ ਬਾਰੇ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਤਕ ਇਕ ਅੱਖ਼ਰ ਵੀ ਨਾ ਬੋਲਿਆ, ਕਿਉਂ? ਕੀ ਬੇਲੋੜੇ ਮੁੱਦਿਆਂ ਬਾਰੇ ਹੋਛੇ ਬਿਆਨ ਦੇਣਾ ਹੀ ਇਨ੍ਹਾਂ ਸੰਸਥਾਵਾਂ ਦਾ ਕਾਰਜ ਰਹਿ ਗਿਆ ਹੈ? ਪਾਵਨ ਸਰੂਪਾਂ ਬਾਰੇ ਦੋਵੇਂ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਚੁਪ ਰਹਿਣਾ, ਕੀ ਇਨ੍ਹਾਂ ਦੇ ਘੱਟ ਪੰਥਕ ਗਿਆਨ ਕਰ ਕੇ ਹੈ ਜਾਂ ਫਿਰ ਕੋਈ ਸਾਜ਼ਸ਼?