ਅਦਾਲਤ ਨੇ ਭੂਸ਼ਣ ਨੂੰ ਮਾਫ਼ੀ ਵਾਸਤੇ ਸੋਚਣ ਲਈ ਦੋ ਦਿਨਾਂ ਦਾ ਸਮਾਂ ਦਿਤਾ

ਏਜੰਸੀ

ਖ਼ਬਰਾਂ, ਪੰਜਾਬ

ਅਦਾਲਤ ਨੇ ਭੂਸ਼ਣ ਨੂੰ ਮਾਫ਼ੀ ਵਾਸਤੇ ਸੋਚਣ ਲਈ ਦੋ ਦਿਨਾਂ ਦਾ ਸਮਾਂ ਦਿਤਾ

image

ਨਵੀਂ ਦਿੱਲੀ, 20 ਅਗੱਸਤ : ਸੁਪਰੀਮ ਕੋਰਟ ਨੇ ਪ੍ਰਸ਼ਾਂਤ ਭੂਸ਼ਣ ਨੂੰ ਮੁਆਫ਼ੀ ਮੰਗਣ ਤੋਂ ਇਨਕਾਰ ਕਰਨ ਵਾਲੇ 'ਬਗ਼ਾਵਤੀ ਬਿਆਨ' ਬਾਰੇ ਮੁੜ ਸੋਚਣ ਲਈ ਵੀਰਵਾਰ ਨੂੰ ਦੋ ਦਿਨ ਦਾ ਸਮਾਂ ਦਿਤਾ। ਜੱਜ ਅਰੁਣ ਮਿਸ਼ਰਾ, ਜੱਜ ਬੀ ਆਰ ਗਵਈ ਅਤੇ ਜੱਜ ਕ੍ਰਿਸ਼ਨ ਮੁਰਾਰੀ ਦੇ ਤਿੰਨ ਮੈਂਬਰੀ ਬੈਂਚ ਨੂੰ ਭੂਸ਼ਣ ਨੇ ਕਿਹਾ ਕਿ ਉਹ ਅਪਣੇ ਵਕੀਲਾਂ ਨਾਲ ਸਲਾਹ ਕਰਨਗੇ ਅਤੇ ਅਦਾਲਤ ਦੇ ਇਸ ਸੁਝਾਅ 'ਤੇ ਵਿਚਾਰ ਕਰਨਗੇ। ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਬੈਂਚ ਨੂੰ ਕਿਹਾ ਕਿ ਮਾਣਹਾਨੀ ਦੇ ਮਾਮਲੇ ਵਿਚ ਭੂਸ਼ਣ ਨੂੰ ਹੁਣ ਕੋਈ ਸਜ਼ਾ ਨਾ ਦਿਤੀ ਜਾਵੇ ਕਿਉਂਕਿ ਉਸ ਨੂੰ ਦੋਸ਼ੀ ਪਹਿਲਾਂ ਹੀ ਠਹਿਰਾਇਆ ਜਾ ਚੁਕਾ ਹੈ। ਬੈਂਚ ਨੇ ਕਿਹਾ ਕਿ ਭੂਸ਼ਣ ਦਾ ਬਿਆਨ ਸੁਰ, ਭਾਵ ਅਤੇ ਵਿਵਰਣ ਮਾਮਲੇ ਨੂੰ ਹੋਰ ਵਿਗਾੜਨ ਵਾਲਾ ਹੈ। ਕੀ ਇਹ ਬਚਾਅ ਹੈ ਜਾਂ ਫਿਰ ਹਮਲਾਵਰੀ? ਬੈਂਚ ਨੇ ਕਿਹਾ ਕਿ ਉਹ ਬੇਹੱਦ ਨਰਮੀ ਵਰਤ ਸਕਦੇ ਹਨ ਜੇ ਗ਼ਲਤੀ ਕਰਨ ਦਾ ਅਹਿਸਾਸ ਹੋਵੇ।