ਆਪਣੇ ਹੀ ਟਰੈਕਟਰ ਹੇਠ ਆਉਣ ਕਾਰਨ ਬਜ਼ੁਰਗ ਕਿਸਾਨ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚਾਰਾ ਲੈ ਕੇ ਘਰ ਜਾ ਰਿਹਾ ਸੀ ਮ੍ਰਿਤਕ ਕਿਸਾਨ

An elderly farmer died due to falling under his own tractor

 

 ਦੋਰਾਹਾ: ਦੋਰਾਹਾ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੋਂ ਦੇ ਨਜ਼ਦੀਕ ਪਿੰਡ ਜੈਪੁਰਾ ਦੇ ਰਹਿਣ ਵਾਲੇ ਬਜ਼ਰਗ ਕਿਸਾਨ ਦੀ ਟਰੈਕਟਰ ਹੇਠ ਆਉਣ ਕਾਰਨ ਮੌਤ ਹੋ ਗਈ।

 

ਮ੍ਰਿਤਕ ਦੀ ਪਹਿਚਾਣ ਪਲਮਿੰਦਰ ਸਿੰਘ ਵਜੋਂ  ਹੋਈ ਹੈ। ਮ੍ਰਿਤਕ ਪਲਮਿੰਦਰ ਸਿੰਘ ਦੇ ਪੁੱਤਰ ਰਵੀਪਾਲ ਸਿੰਘ ਰਵੀ ਜੈਪੁਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੇ ਪਿਤਾ ਟਰੈਕਟਰ ਤੇ ਚਾਰਾ ਲੈ ਕੇ ਆ ਰਹੇ ਸਨ ਕਿ ਬੈਟਰੀ ਨੂੰ ਅੱਗ ਲੱਗਣ ਕਰਕੇ ਟਰੈਕਟਰ ਬੰਦ ਹੋ ਗਿਆ ਜਦੋਂ ਉਹ ਬੈਟਰੀ ਦੀ ਅੱਗ ਬੁਝਾਉਣ ਲੱਗੇ ਤਾਂ ਟਰੈਕਟਰ ਅਚਾਨਕ ਸਟਾਟ ਹੋ ਗਿਆ ਤੇ ਟਰੈਕਟਰ ਦਾ ਟਾਇਰ ਉਸਦੇ ਪਿਤਾ ਦੇ ਉੱਪਰ ਤੋਂ ਲੰਘ ਗਿਆ।

ਪਲਮਿੰਦਰ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਰਾਜਵੰਤ ਹਸਪਤਾਲ ਦੋਰਾਹਾ ਦਾਖਲ ਕਰਵਾਇਆ ਜਿਥੋਂ ਉਹਨਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਤੇ ਉਥੇ ਉਹਨਾਂ ਨੇ ਦਮ ਤੋੜ ਦਿੱਤਾ।