ਕਿਸਾਨ ਬੀਬੀਆਂ ਦੀ ਜਥੇਬੰਦੀ ਦਾ ਗਠਨ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਬੀਬੀਆਂ ਦੀ ਜਥੇਬੰਦੀ ਦਾ ਗਠਨ

image

ਕੁੱਪ ਕਲਾਂ, 18 ਅਗਸਤ (ਕੇ.ਐਸ. ਲਵਲੀ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਬਲਾਕ ਅਹਿਮਦਗੜ੍ਹ ਦੇ ਪਿੰਡ  ਚੁਪਕਾ ਤੇ ਬਾਦਸ਼ਾਹਪੁਰ (ਮੰਡਿਆਲਾ) ਵਿਖੇ ਕਿਸਾਨ ਬੀਬੀਆਂ ਦੀ ਜੱਥੇਬੰਦੀ ਦਾ ਗਠਨ ਕੀਤਾ ਗਿਆ | ਉਪਰੋਕਤ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਰਾਜਿੰਦਰ ਸਿੰਘ ਭੋਗੀਵਾਲ ਨੇ ਦੱਸਿਆ ਕਿ ਗੁਰਮੇਲ ਕੌਰ ਦੁੱਲਮਾਂ, ਸਾਬਰੀ ਦੁੱਲਮਾਂ, ਬਲਵਿੰਦਰ ਸਿੰਘ ਭੋਗੀਵਾਲ, ਜਗਤਾਰ ਸਿੰਘ ਸਰੌਦ ਅਤੇ ਜਸਵੀਰ ਸਿੰਘ ਮਤੋਈ ਦੇ ਜਤਨਾ ਸਦਕਾ ਪਿੰਡ ਚੁੱਪਕਾ ਤੇ ਮੰਡਿਆਲਾ ਵਿਖੇ ਬੀਬੀਆਂ ਦੀ ਜੱਥੇਬੰਦੀ ਦੀ ਚੋਣ ਜਿਲਾ ਆਗੂ ਰਜਿੰਦਰ ਸਿੰਘ ਭੋਗੀਵਾਲ ਦੀ ਅਗਵਾਈ ਵਿੱਚ ਕੀਤੀ ਗਈ | ਇਸ ਮੌਕੇ ਬੀਬੀ ਗੁਰਮੇਲ ਕੌਰ ਨੇ ਦੱਸਿਆ ਕੇ ਗੂੰਗੀਆਂ ਬੋਲੀਆਂ ਸਰਕਾਰਾਂ ਤੋ ਹੱਕ ਲੈਣ ਲਈ ਜਥੇਬੰਦਕ ਹੋਣਾ ਪੈਣਾ ਹੈ | ਇਸ ਲਈ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਚੁੱਪਕਾ ਦੀ ਪ੍ਰਧਾਨ ਪਲਵਿੰਦਰ ਕੌਰ, ਮੀਤ ਪ੍ਰਧਾਨ ਬਲਜੀਤ ਕੌਰ, ਸੈਕਟਰੀ ਕੁਲਦੀਪ ਕੌਰ, ਨਿਰਮਲ ਕੌਰ ਤੇ ਕੈਸੀਅਰ ਬਲਜੀਤ ਕੌਰ ਅਤੇ ਇਕਾਈ ਬਾਦਸ਼ਾਹਪੁਰ (ਮੰਡਿਆਲਾ) ਦੀ ਪ੍ਰਧਾਨ ਪਰਮਜੀਤ ਕੌਰ, ਮੀਤ ਪ੍ਰਧਾਨ ਗੁਰਮੀਤ ਕੌ,ਰ ਸੈਕਟਰੀ ਕਰਮਜੀਤ ਕੌਰ ਤੇ ਕੈਸੀਅਰ ਰੌਬਿਨਜੀਤ ਕੌਰ ਨੂੰ  ਚੁਣਿਆ ਗਿਆ | 
ਇਸ ਮੌਕੇ ਕਿਸਾਨ ਆਗੂ ਰਜਿੰਦਰ ਸਿੰਘ ਭੋਗੀਵਾਲ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿੱਚ ਬੀਬੀਆਂ ਦਾ ਵੱਡਾ ਯੋਗਦਾਨ ਰਿਹਾ ਹੈ ਤੇ ਹੁਣ ਵੀ ਕਿਸਾਨਾਂ ਦੀਆਂ ਮੰਗਾਂ ਨੂੰ  ਮੰਨਵਾਉਣ ਲਈ ਸਾਰੇ ਵਰਗਾਂ ਨੂੰ  ਨਾਲ ਲੈ ਕੇ ਏਕਤਾ ਨਾਲ ਸੰਘਰਸ਼ ਕਰਨ ਦੀ ਲੋੜ ਹੈ |
ਫੋਟੋ 19-22