4 ਦਿਨ ਤੋਂ ਲਾਪਤਾ 16 ਸਾਲਾ ਬੱਚਾ ਮਿਲਿਆ, ਮਾਂ ਨੇ ਘੁੱਟ ਕੇ ਲਗਾਇਆ ਸੀਨੇ
ਸਕੂਲ ਦੀ ਅਧਿਆਪਕਾ ਨੇ ਪਛਾਣਿਆ ਬੱਚਾ
ਪਟਿਆਲਾ - ਸਥਾਨਕ ਜ਼ਿਲ੍ਹੇ ਦੇ ਰਣਜੀਤ ਵਿਹਾਰ ਤੋਂ ਚਾਰ ਦਿਨ ਪਹਿਲਾਂ ਲਾਪਤਾ ਹੋਇਆ 16 ਸਾਲਾ ਬੱਚਾ ਮਨਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਮੋਰਿੰਡਾ ਪੁਲਿਸ ਵਲੋਂ ਭਾਲ ਲਿਆ ਗਿਆ ਹੈ। ਪੁਲਿਸ ਨੇ ਮਨਪ੍ਰੀਤ ਸਿੰਘ ਨੂੰ ਮਾਪਿਆਂ ਨੂੰ ਸੂਚਨਾ ਦੇ ਕੇ ਅਤੇ ਮੋਰਿੰਡਾ ਬੁਲਾ ਕੇ ਉਨ੍ਹਾਂ ਦੇ ਹਵਾਲੇ ਕੀਤਾ ਗਿਆ। ਜਦੋਂ ਬੱਚੇ ਦੇ ਮਿਲਣ ਬਾਰੇ ਮਾਂ ਕੁਲਵਿੰਦਰ ਕੌਰ ਨੂੰ ਸੂਚਨਾ ਮਿਲੀ ਤਾਂ ਉਹ ਭਾਵੁਕ ਹੋ ਗਏ ਅਤੇ ਰੋਣ ਲੱਗੀ।
ਸੂਚਨਾ ਮਿਲਣ ਤੇ ਬੱਚੇ ਦੀ ਮਾਂ ਕੁਲਵਿੰਦਰ ਕੌਰ ਅਤੇ ਉਸ ਦੇ ਹੋਰ ਰਿਸ਼ਤੇਦਾਰ ਜੋ ਬੱਚੇ ਨੂੰ ਮਿਲਣ ਆਏ ਤਾਂ ਉਸ ਸਮੇਂ ਬੱਚੇ ਦੀ ਮਾਂ ਦਾ ਬੱਚੇ ਨਾਲ ਮਿਲਾਪ ਦੇਖਿਆ ਨਹੀਂ ਸੀ ਜਾ ਰਿਹਾ ਜੋ ਬੱਚੇ ਨੂੰ ਮਿਲਣ ਤੋਂ ਬਾਅਦ ਵਾਰ-ਵਾਰ ਉਸ ਨੂੰ ਚੁੰਮਦੀ ਹੋਈ, ਪਰਮਾਤਮਾ , ਪੁਲਸ ਅਧਿਕਾਰੀਆਂ ਅਤੇ ਉਸ ਦੇ ਸਕੂਲ ਦੀ ਟੀਚਰ ਦਾ ਧੰਨਵਾਦ ਕਰਦੀ ਰਹੀ।
ਬੱਚੇ ਦੀ ਮਾਂ ਕੁਲਵਿੰਦਰ ਕੌਰ ਨੇ ਦੱਸਿਆ ਕਿ ਜਿਸ ਸਕੂਲ ਪਟਿਆਲਾ ਵਿਖੇ ਉਹ ਕੰਮ ਕਰਦੀ ਹੈ, ਉਸੇ ਸਕੂਲ ਦੀ ਇੱਕ ਟੀਚਰ ਸੰਦੀਪ ਕੌਰ, ਜੋ ਮਰਿੰਡਾ ਤੋਂ ਅੱਗੇ ਜਾ ਰਹੀ ਸੀ, ਨੇ ਬੱਚੇ ਨੂੰ ਪਹਿਚਾਣ ਕੇ ਪੁਲਿਸ ਅਤੇ ਉਨ੍ਹਾਂ ਨੂੰ ਸੂਚਿਤ ਕੀਤਾ। ਜਿਸ ਦੇ ਚੱਲਦਿਆਂ ਮੋਰਿੰਡਾ ਪੁਲਿਸ ਵਲੋਂ ਉਨ੍ਹਾਂ ਦਾ ਬੱਚਾ ਉਹਨਾਂ ਦੇ ਹਵਾਲੇ ਕੀਤਾ ਗਿਆ। ਕੁਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਚਾਰ ਦਿਨ ਪਹਿਲਾਂ ਘਰ ਤੋਂ ਗਿਆ ਸੀ ਅਤੇ ਵਾਪਸ ਨਹੀਂ ਆਇਆ ਜਿਸ ਸਬੰਧੀ ਉਹਨਾਂ ਨੇ ਰਣਜੀਤ ਬਿਹਾਰ ਪਟਿਆਲਾ ਵਿਖੇ 17 ਤਰੀਕ ਨੂੰ ਗੁੰਮਸ਼ੁਦਗੀ ਦੀ ਇਤਲਾਹ ਵੀ ਕੀਤੀ ਹੋਈ ਸੀ।