ਗੁਰਦਾਸਪੁਰ 'ਚ ਮੱਝ ਦੇ ਹਮਲੇ ਨਾਲ ਕਿਸਾਨ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਚਾਅ ਲਈ ਆਇਆ ਵਿਅਕਤੀ ਵੀ ਜ਼ਖ਼ਮੀ

photo

 

ਗੁਰਦਾਸਪੁਰ: ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਠੇ ਵਿੱਚ ਇਕ ਪਸ਼ੂ ਨੇ 60 ਸਾਲਾ ਕਿਸਾਨ ਸਵਿੰਦਰ ਸਿੰਘ 'ਤੇ ਹਮਲਾ ਕਰ ਦਿਤਾ। ਜਿਸ ਕਾਰਨ ਕਿਸਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਇਕ 45 ਸਾਲਾ ਕਿਸਾਨ ਸੁਰਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਬਟਾਲਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜਿਥੇ ਉਸਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਸਪੀਕਰ ਵਲੋਂ ਕੋਟਕਪੂਰਾ ਨਾਲ ਸਬੰਧਤ ਫ਼ੌਜੀ ਜਵਾਨ ਰਮੇਸ਼ ਲਾਲ ਸਮੇਤ 9 ਜਵਾਨਾਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਮ੍ਰਿਤਕ ਸਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਉਹ ਆਪਣੀ ਮੱਝ ਨੂੰ ਬੰਨ੍ਹ ਕੇ ਚਾਰਾ ਚੁੱਕਣ ਲਈ ਖੇਤਾਂ ਵਿਚ ਗਿਆ ਸੀ। ਉਥੇ ਹੀ ਮੱਝ ਨੇ ਆਪਣਾ ਗੁੱਸਾ ਗੁਆ ਲਿਆ ਅਤੇ ਸਵਿੰਦਰ ਸਿੰਘ 'ਤੇ ਬੁਰੀ ਤਰ੍ਹਾਂ ਹਮਲਾ ਕਰ ਦਿਤਾ। ਜਦੋਂ ਕੋਲ ਬੈਠੇ ਸੁਰਿੰਦਰ ਸਿੰਘ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੱਝ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ। ਮੱਝ ਦੇ ਹਮਲੇ ਵਿੱਚ ਸਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: UP ਤੋਂ ਵੱਡੀ ਖ਼ਬਰ, ਬੀਜੇਪੀ ਨੇਤਾ ਦਾਰਾ ਸਿੰਘ 'ਤੇ ਸੁੱਟੀ ਸਿਆਹੀ 

ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਤੋਂ ਮ੍ਰਿਤਕ ਸਵਿੰਦਰ ਸਿੰਘ ਦੇ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਹੈ। ਜ਼ਖਮੀ ਕਿਸਾਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਵਿੰਦਰ ਸਿੰਘ ਇਸ ਮੱਝ ਨੂੰ ਆਪਣੇ ਨਾਲ ਚਾਰਾ ਇਕੱਠਾ ਕਰਨ ਲਈ ਲੈ ਜਾਂਦਾ ਸੀ ਪਰ ਇਸ ਤੋਂ ਪਹਿਲਾਂ ਕਦੇ ਵੀ ਉਸ ਨੇ ਇਸ ਤਰ੍ਹਾਂ ਦਾ ਹਮਲਾ ਨਹੀਂ ਕੀਤਾ। ਅੱਜ ਪਤਾ ਨਹੀਂ ਕਿਉਂ ਉਸ ਨੇ ਆਪਣੇ ਮਨ ਤੋਂ ਹਮਲਾ ਕਰ ਦਿੱਤਾ।