ਬਠਿੰਡਾ, ਮਾਨਸਾ ਤੇ ਸੰਗਰੂਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾ ਸਣੇ 22 IAS ਤੇ 11 PCS ਅਫ਼ਸਰ ਬਦਲੇ
ਸਟੇਟ ਟਰਾਂਸਪੋਰਟ ਕਮਿਸ਼ਨਰ ਅਤੇ ਪੀ ਆਰ ਟੀ ਸੀ ਦੇ ਐਮ ਡੀ ਦਾ ਵੀ ਤਬਾਦਲਾ ਕਰ ਦਿਤਾ ਗਿਆ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਅੱਜ ਇਕ ਹੋਰ ਪ੍ਰਸ਼ਾਸ਼ਨਿਕ ਫੇਰਬਾਦਲ ਕਰਦੇ ਹੋਏ ਬਠਿੰਡਾ, ਮਾਨਸਾ ਤੇ ਸੰਗਰੂਰ ਜਿਲਿਆ ਦੇ ਡਿਪਟੀ ਕਮਿਸ਼ਨਰਾ ਸਣੇ 22ਆਈ ਏ ਐਸ ਅਤੇ 11ਪੀ ਸੀ ਐਸ ਅਫਸਰਾਂ ਦੇ ਤਬਾਦਲੇ ਕੀਤੇ ਹਨ ਮੁਖ ਸਕੱਤਰ ਵੱਲੋ ਜਾਰੀ ਤਬਾਦਲਾਂ ਹੁਕਮਾਂ ਮੁਤਾਬਿਕ ਸਟੇਟ ਟਰਾਂਸਪੋਰਟ ਕਮਿਸ਼ਨਰ ਅਤੇ ਪੀ ਆਰ ਟੀ ਸੀ ਦੇ ਐਮ ਡੀ ਦਾ ਵੀ ਤਬਾਦਲਾ ਕਰ ਦਿਤਾ ਗਿਆ ਹੈ।
ਜਾਰੀ ਤਬਾਦਲਾਂ ਹੁਕਮਾਂ ਮੁਤਾਬਿਕ ਸ਼ੋਕਤ ਅਹਿਮਦ ਡਿਪਟੀ ਕਮਿਸ਼ਨਰ ਬਠਿੰਡਾ ਡੀ ਥਾਂ ਰਾਜੇਸ਼ ਧੀਮਾਨ, ਮਾਨਸਾ ਜ਼ਿਲ੍ਹੇ ਦਾ ਕੁਲਵੰਤ ਸਿੰਘ ਦੀ ਥਾਂ ਨਵਜੋਤ ਕੌਰ ਅਤੇ ਰਾਹੁਲ ਚਾਬਾ ਨੂੰ ਸੰਦੀਪ ਰਿਸ਼ੀ ਦੀ ਥਾਂ ਡਿਪਟੀ ਕਮਿਸ਼ਨਰ ਸੰਗਰੂਰ ਲਾਇਆ ਗਿਆ ਹੈ ਸਟੇਟ ਟਰਾਂਸਪੋਰਟ ਕਮਿਸ਼ਨਰ ਜਸਪ੍ਰੀਤ ਸਿੰਘ ਨੂੰ ਬਦਲਕੇ ਉਨ੍ਹਾਂ ਦੀ ਥਾਂ ਪ੍ਰਨੀਤ ਸ਼ੇਰਗਿੱਲ ਨੂੰ ਇਸ ਅਹੁਦੇ ਉਪਰ ਲਾਇਆ ਗਿਆ ਹੈ ਵਿਕਾਸ ਪ੍ਰਤਾਪ ਨੂੰ ਵਧੀਕ ਮੁਖ ਸਕੱਤਰ ਸਮਾਜਕ ਸੁਰੱਖਿਆ, ਬਾਲ ਤੇ ਮਹਿਲਾ ਭਲਾਈ, ਸੁਮੀਰ ਸਿੰਘ ਗੁਰਜਰ ਨੂੰ ਪ੍ਰਮੁੱਖ ਸਕੱਤਰ ਚੋਣਾਂ ਤੇ ਵਿਤ ਕਮਿਸ਼ਨਰ ਸਹਿਕਾਰਤਾ, ਮੁਹੰਮਦ ਟਾਇਬ ਨੂੰ ਸਕੱਤਰ ਜੇਲ੍ਹਾਂ, ਗੁਰਪ੍ਰੀਤ ਸਿੰਘ ਖਹਿਰਾ ਨੂੰ ਸਕੱਤਰ ਨਿਆ, ਗਰੀਸ਼ ਦਿਆਲਨ ਨੂੰ ਰਜਿਸਟਾਰ ਸਹਿਕਾਰੀ ਸਭਾਵਾਂ, ਕੁਲਵੰਤ ਸਿੰਘ ਨੂੰ ਡਾਇਰੈਕਟਰ ਲੋਕਲ ਬਾਡੀਜ, ਬਲਦੀਪ ਕੌਰ ਨੂੰ ਵਿਸ਼ੇਸ਼ ਸਕੱਤਰ ਖੇਤੀ ਤੇ ਡਾਇਰੈਕਟਰ ਆਬਾਦਕਾਰੀ, ਸ਼ੋਕਤ ਅਹਿਮਦ ਨੂੰ ਵਿਸ਼ੇਸ਼ ਸਕੱਤਰ ਵਿਤ ਅਤੇ ਮੁਖ ਕਾਰਜਕਾਰੀ ਅਧਿਕਾਰੀ ਵਾਕਫ਼ ਬੋਰਡ, ਜਸਪ੍ਰੀਤ ਸਿੰਘ ਨੂੰ ਵਿਸ਼ੇਸ਼ ਸਕੱਤਰ ਫ਼ੂਡ ਪ੍ਰੋਸੈਸਇੰਗ, ਸੰਦੀਪ ਰਿਸ਼ੀ ਨੂੰ ਕਮਿਸ਼ਨਰ ਨਗਰ ਨਿਗਮ ਜਲੰਧਰ, ਗੌਤਮ ਜੈਨ ਨੂੰ ਵਧੀਕ ਸਕੱਤਰ ਪਰਸੋਨਲ ਤੇ ਐਮ ਡੀ ਗੋਦਾਮ ਨਿਗਮ, ਗੁਲਨੀਤ ਔਲਖ ਨੂੰ ਵਿਸ਼ੇਸ਼ ਸਕੱਤਰ ਮਾਲ ਤੇ ਪੁਨਰਵਾਸ ਤੇ ਡਾਇਰੈਕਟਰ ਭੋ ਵਿਕਾਸ, ਵਿਕਰਮਜੀਤ ਸ਼ੇਰਗਿੱਲ ਨੁਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਅਤੇ ਵਿਮੀ ਭੁੱਲਰ ਨੂੰ ਡਾਇਰੈਕਟਰ ਤੇ ਵਧੀਕ ਸਕੱਤਰ ਸਮਾਜਿਕ ਨਿਆ ਘਟਗਿਣਤੀ ਲਾਇਆ ਗਿਆ ਹੈ।