ਪੰਛੀਆਂ ਲਈ 'ਮੌਤ ਦਾ ਫੰਦਾ' ਬਣ ਰਹੀ ਡ੍ਰੈਗਨ ਡੋਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਾਇਰ ਬ੍ਰਿਗੇਡ ਵੱਲੋਂ ਡੋਰ' 'ਚ ਫਸੇ ਪੰਛੀ ਦਾ ਰੈਸਕਿਊ, ਐਨੀਮਲ ਫਾਊਂਡੇਸ਼ਨ ਦੀ ਕਾਲ 'ਤੇ ਹੋਈ ਕਾਰਵਾਈ

Birds Injured Due To Dragan Door

ਜਲੰਧਰ- ਜਲੰਧਰ ਵਿਚ ਇਕ ਵਾਰ ਫਿਰ ਡ੍ਰੈਗਨ ਡੋਰ ਦਾ ਕਹਿਰ ਨੂੰ ਦੇਖਣ ਨੂੰ ਮਿਲਿਆ। ਸਰਕਾਰ ਵੱਲੋਂ ਪਾਬੰਦੀ ਲਗਾਉਣ ਦੇ ਬਾਵਜੂਦ ਧੜੱਲੇ ਨਾਲ ਵਿਕ ਰਹੀ ਡ੍ਰੈਗਨ ਡੋਰ ਪੰਛੀਆਂ ਲਈ ਮੌਤ ਦਾ ਫੰਧਾ ਬਣ ਰਹੀ ਹੈ। ਅੱਜ ਫਿਰ ਇੱਥੇ ਇਕ ਪੰਛੀ ਚਾਈਨਾ ਡੋਰ ਦਾ ਸ਼ਿਕਾਰ ਹੋ ਕੇ ਇਸ ਵਿਚ ਫਸ ਗਿਆ। ਜਿਸ ਨੂੰ ਫਾਇਰ ਬਿਗ੍ਰੇਡ ਦੀ ਟੀਮ ਨੇ ਕਾਫ਼ੀ ਜੱਦੋ ਜਹਿਦ ਤੋਂ ਬਾਅਦ ਕੱਢਿਆ। ਖ਼ੂਨੀ ਡੋਰ ਵਿਚ ਫਸਿਆ ਇਹ ਕਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜਿਸ ਦਾ ਇਕ ਖੰਭ ਇੰਨਾ ਜ਼ਿਆਦਾ ਜ਼ਖ਼ਮੀ ਹੋ ਗਿਆ ਕਿ ਇਹ ਉਡ ਵੀ ਨਹੀਂ ਸਕਦਾ।

ਡ੍ਰੈਗਨ ਡੋਰ ਵਿਚ ਫਸ ਕੇ ਇਹ ਕਾਂ ਕਈ ਘੰਟੇ ਤਕ ਜਲੰਧਰ ਦੇ ਭਗਤ ਸਿੰਘ ਚੌਂਕ ਕੋਲ ਸ਼ੇਰੇ ਪੰਜਾਬ ਵਾਲੀ ਗਲੀ ਵਿਚ ਇਕ ਉਚੇ ਰੁੱਖ 'ਤੇ ਫਸਿਆ ਹੋਇਆ ਸੀ। ਜਿਸ ਨੂੰ ਦੇਖਦਿਆਂ ਹੀ ਐਨੀਮਲ ਫਾਊਂਡੇਸ਼ਨ ਦੀ ਜਸਪ੍ਰੀਤ ਕੌਰ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਇਸ ਪੰਛੀ ਦੀ ਜਾਨ ਬਚਾਈ। ਇਸ ਮੌਕੇ ਬੋਲਦਿਆਂ ਐਨੀਮਲ ਫਾਊਂਡੇਸ਼ਨ ਦੀ ਜਸਪ੍ਰੀਤ ਕੌਰ ਨੇ ਕਿਹਾ ਕਿ ਪੰਛੀ ਕਾਫ਼ੀ ਉਚੀ ਥਾਂ 'ਤੇ ਚਾਈਨਾ ਡੋਰ ਵਿਚ ਫਸਿਆ ਹੋਇਆ ਸੀ, ਜਿਸ ਕਾਰਨ ਉਨ੍ਹਾਂ ਨੂੰ ਫਾਇਰ ਬ੍ਰਿਗੇਡ ਮੁਲਾਜ਼ਮਾਂ ਦੀ ਮਦਦ ਲੈਣੀ ਪਈ।

ਫਾਇਰ ਬ੍ਰਿਗੇਡ ਦੇ ਮੁਲਾਜ਼ਮ ਬਿੱਟੂ ਸਹੋਤਾ ਨੇ ਕਿਹਾ ਕਿ ਉਨ੍ਹਾਂ ਨੂੰ ਐਨੀਮਲ ਫਾਊਂਡੇਸ਼ਨ ਵੱਲੋਂ ਇਕ ਪੰਛੀ ਦੇ ਰੈਸਕਿਊ ਲਈ ਫ਼ੋਨ ਆਇਆ ਸੀ। ਜਿਸ ਮਗਰੋਂ ਉਨ੍ਹਾਂ ਦੀ ਟੀਮ ਨੇ ਰੁੱਖ 'ਤੇ ਫਸੇ ਇਸ ਪੰਛੀ ਨੂੰ ਬਚਾਇਆ। ਦੱਸ ਦਈਏ ਕਿ ਪਾਬੰਦੀਆਂ ਦੇ ਬਾਵਜੂਦ ਬਜ਼ਾਰਾਂ ਵਿਚ ਧੜੱਲੇ ਨਾਲ ਵਿਕ ਰਹੀ ਡ੍ਰੈਗਨ ਡੋਰ ਪੰਛੀਆਂ ਲਈ ਹੀ ਨਹੀਂ ਬਲਕਿ ਇਨਸਾਨਾਂ ਲਈ ਵੀ ਘਾਤਕ ਸਾਬਤ ਹੁੰਦੀ ਹੈ। ਪਿਛਲੇ ਸਮੇਂ ਦੌਰਾਨ ਇਸ ਖ਼ੂਨੀ ਡੋਰ ਨਾਲ ਜਿੱਥੇ ਬਹੁਤ ਸਾਰੇ ਪੰਛੀਆਂ ਦੀ ਮੌਤ ਹੋ ਚੁੱਕੀ ਹੈ ਉਹ ਹੀ ਕਈ ਇਨਸਾਨ ਵੀ ਇਸ ਖੂਨੀ ਡੋਰ ਦੀ ਭੇਂਟ ਚੜ੍ਹ ਚੁੱਕੇ ਹਨ ਅਤੇ ਬਹੁਤ ਸਾਰੇ ਜ਼ਖ਼ਮੀ ਹੋ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।