ਕੋਰੋਨਾ ਦੇ ਕਹਿਰ ਕਾਰਨ ਪੰਜਾਬ 'ਚ ਮੈਡੀਕਲ ਆਕਸੀਜਨ ਦੀ ਮੰਗ ਵਧੀ

ਏਜੰਸੀ

ਖ਼ਬਰਾਂ, ਪੰਜਾਬ

ਕੋਰੋਨਾ ਦੇ ਕਹਿਰ ਕਾਰਨ ਪੰਜਾਬ 'ਚ ਮੈਡੀਕਲ ਆਕਸੀਜਨ ਦੀ ਮੰਗ ਵਧੀ

image

ਚੰਡੀਗੜ੍ਹ, 19 ਸਤੰਬਰ (ਤਰੁਣ ਭਜਨੀ) : ਪੰਜਾਬ ਵਿਚ ਕੋਰੋਨਾ ਵਾਇਰਸ ਦੇ ਦੌਰਾਨ ਮੈਡੀਕਲ ਆਕਸੀਜ਼ਨ ਦੀ ਮੰਗ ਲਗਤਾਰ ਵਧ ਰਹੀ ਹੈ। ਆਲਮ ਇਹ ਹੈ ਕਿ ਜਿਥੇ ਮਾਰਚ ਤੋਂ ਪਹਿਲਾਂ ਪੁਰੇ ਸੂਬੇ ਵਿਚ ਕੇਵਲ 20 ਮੀਟਰਿਕ ਟੱਨ ਮੈਡੀਕਲ ਆਕਸੀਜਨ ਦੀ ਮੰਗ ਸੀ, ਉਥੇ ਹੀ ਹੁਣ ਇਹ ਮੰਗ 100 ਮੀਟਰਿਕ ਟੱਨ ਤਕ ਪਹੁੰਚ ਗਈ ਹੈ। ਪੰਜਾਬ ਵਿਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਕਾਰਨ ਹਸਪਤਾਲਾਂ ਵਿਚ ਮੈਡੀਕਲ ਆਕਸੀਜਨ ਦੀ ਮੰਗ ਵਧ ਰਹੀ ਹੈ।
ਸੂਤਰਾਂ ਮੁਤਾਬਕ ਆਉਣ ਵਾਲੇ ਸਮੇਂ ਵਿਚ ਜੇਕਰ ਹਾਲਾਤ ਹੋਰ ਖ਼ਰਾਬ ਹੁੰਦੇ ਹਨ ਤਾਂ ਸਰਕਾਰ ਸਨਅਤੀ ਖੇਤਰ ਵਿਚ ਹੋਣ ਵਾਲੀ ਇਸਦੀ ਸਪਲਾਈ 'ਤੇ ਕੱਟ ਲਗਾ ਸਕਦੀ ਹੈ। ਸਿਹਤ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਮੈਡੀਕਲ ਆਕਸੀਜਨ ਦੀ ਮੰਗ ਹੋਰ ਵਧੇਗੀ। ਜੋ ਕਿ 150 ਮੀਟਰਿਕ ਟੱਨ ਤਕ ਜਾ ਸਕਦੀ ਹੈ। ਇਸ ਸਮੇਂ ਰੋਜ਼ਾਨਾ 5 ਹਜ਼ਾਰ ਦੇ ਕਰੀਬ ਆਕਸੀਜਨ ਸਲੰਡਰਾਂ ਦੀ ਵੱਖ-ਵੱਖ ਯੂਨਿਟਾਂ ਵਲੋਂ ਸਪਲਾਈ ਕੀਤੀ ਜਾ ਰਹੀ ਹੈ। ਪੰਜਾਬ ਵਿਚ ਇਸ ਸਮੇਂ ਮੈਡੀਕਲ ਆਕਸੀਜਨ ਦੀ ਅਪਲਾਈ ਦੂਜੇ ਰਾਜਾਂ ਤੋਂ ਵੀ ਹੋ ਰਹੀ ਹੈ। ਜਿਸ ਵਿਚ ਸੋਲਨ, ਦਹਿਰਾਦੂਨ, ਪਾਣੀਪਤ ਤੋਂ ਵੱਡੇ ਸਪਲਾਇਰ ਆਕਸੀਜਨ ਟੈਂਕਰਾਂ ਵਿਚ ਮੰਗਵਾ ਕੇ ਸਲੰਡਰ ਭਰਦੇ ਹਨ ਅਤੇ ਉਸਤੋਂ ਬਾਅਦ ਸਲੰਡਰਾਂ ਦੀ ਅਪਲਾਈ ਨਿਜੀ ਅਤੇ ਸਰਕਾਰੀ ਹਸਪਤਾਲਾਂ ਵਿਚ ਕੀਤੀ ਜਾਂਦੀ ਹੈ। ਦੂਜੇ ਪਾਸੇ ਹਾਲੇ ਪੰਜਾਬ ਵਿਚ ਆਕਸੀਜਨ ਸਲੰਡਰ ਦੀ ਬਹੁਤੀ ਕਮੀ ਸਾਹਮਣੇ ਨਹੀਂ ਆਈ ਹੈ। ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਮਰੀਜ਼ਾਂ ਲਈ ਹਸਪਤਾਲਾਂ ਵਿਚ ਆਕਸੀਜਨ ਸਲੰਡਰਾਂ ਦਾ ਪੁਰਾ ਪ੍ਰਬੰਧ ਕੀਤਾ ਗਿਆ ਹੈ।