ਫ਼ਾਰੂਕ ਅਬਦੁੱਲਾ ਨੇ ਲੋਕ ਸਭਾ 'ਚ ਚੁਕਿਆ ਜੰਮੂ-ਕਸ਼ਮੀਰ ਦੀ ਸਥਿਤੀ ਦਾ ਵਿਸ਼ਾ

ਏਜੰਸੀ

ਖ਼ਬਰਾਂ, ਪੰਜਾਬ

ਫ਼ਾਰੂਕ ਅਬਦੁੱਲਾ ਨੇ ਲੋਕ ਸਭਾ 'ਚ ਚੁਕਿਆ ਜੰਮੂ-ਕਸ਼ਮੀਰ ਦੀ ਸਥਿਤੀ ਦਾ ਵਿਸ਼ਾ

image

ਜੰਮੂ ਕਸ਼ਮੀਰ ਨੂੰ ਵੀ ਤਰੱਕੀ ਕਰਨ ਦਿਉ ਤੇ ਗੱਲਬਾਤ ਕਰੋ
 

ਨਵੀਂ ਦਿੱਲੀ, 19 ਸਤੰਬਰ :  ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਸੰਸਦ ਮੈਂਬਰ ਫ਼ਾਰੂਕ ਅਬਦੁੱਲਾ ਨੇ ਸਨਿਚਰਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਮੌਜੂਦਾ ਸਥਿਤੀ ਦਾ ਮੁੱਦਾ ਸਦਨ ਵਿਚ ਚੁਕਿਆ। ਉਨ੍ਹਾਂ ਕਿਹਾ ਕਿ ਚੀਨ ਵਾਂਗ ਦੂਜੇ ਗੁਆਂਢੀ ਦੇਸ਼ ਨਾਲ ਵੀ ਗੱਲਬਾਤ ਹੋਣੀ ਚਾਹੀਦੀ ਹੈ। ਉਨ੍ਹਾਂ ਸਦਨ ਵਿਚ ਸਿਫਰ ਕਾਲ ਦੌਰਾਨ ਕਿਹਾ ਕਿ ਉਹ ਉਨ੍ਹਾਂ ਸਾਰੇ ਲੋਕਾਂ ਦਾ ਧਨਵਾਦ ਕਰਨਾ ਚਾਹੁੰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਹਿਰਾਸਤ 'ਚ ਰਹਿਣ ਦੌਰਾਨ ਸਮਰਥਨ ਦਿਤਾ। ਹਿਰਾਸਤ ਵਿਚ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਲੋਕ ਸਭਾ ਵਿਚ ਅਪਣੀ ਗੱਲ ਰਖਦੇ ਹੋਏ ਨੈਸ਼ਨਲ ਕਾਨਫ਼ਰੰਸ ਦੇ ਆਗੂ ਫ਼ਾਰੂਕ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਤਰੱਕੀ ਹੋਣੀ ਚਾਹੀਦੀ ਸੀ ਪਰ ਉਥੇ ਤਰੱਕੀ ਨਹੀਂ ਹੋਈ।
ਲੋਕ ਸਭਾ 'ਚ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਜ ਸਾਡੇ ਬੱਚਿਆਂ ਅਤੇ ਦੁਕਾਨਦਾਰਾਂ ਕੋਲ 4ਜੀ ਇੰਟਰਨੈੱਟ ਦੀ ਸਹੂਲਤ ਨਹੀਂ ਹੈ, ਜਦਕਿ ਪੂਰੇ ਦੇਸ਼ 'ਚ ਹੈ। ਉਨ੍ਹਾਂ ਜੰਮੂ-ਕਸ਼ਮੀਰ ਵਿਚ ਕੁੱਝ ਲੋਕਾਂ ਦੇ ਮੁਕਾਬਲੇ ਵਿਚ ਮਾਰੇ ਜਾਣ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਫ਼ੌਜ ਨੇ ਮੰਨਿਆ ਕਿ ਸ਼ੋਪੀਆਂ ਵਿਚ ਗ਼ਲਤੀ ਨਾਲ 3 ਵਿਅਕਤੀ ਮਾਰੇ ਗਏ। ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਬੰਧਤ ਪਰਵਾਰਾਂ ਨੂੰ ਉਚਿਤ ਮੁਆਵਜ਼ਾ ਮਿਲੇਗਾ। ਉਨ੍ਹਾਂ ਪਾਕਿਸਤਾਨ ਦਾ ਨਾਮ ਲਏ ਬਿਨਾਂ ਕਿਹਾ ਕਿ ਅਸੀ ਜਿਸ ਤਰ੍ਹਾਂ ਨਾਲ ਚੀਨ ਨਾਲ ਗੱਲ ਕਰ ਰਹੇ ਹਾਂ, ਉਸੇ ਤਰ੍ਹਾਂ ਗੁਆਂਢੀ ਦੇਸ਼ ਨਾਲ ਗੱਲ ਕਰਨੀ ਪਵੇਗੀ। ਰਾਹ ਕਢਣਾ ਪਵੇਗਾ। ਅਬਦੁੱਲਾ ਨੇ ਕਿਹਾ ਕਿ ਜੇਕਰ ਹਿੰਦੋਸਤਾਨ ਤਰੱਕੀ ਕਰ ਰਿਹਾ ਹੈ ਤਾਂ ਕੀ ਜੰਮੂ-ਕਸ਼ਮੀਰ ਨੂੰ ਤਰੱਕੀ ਨਹੀਂ ਕਰਨੀ ਚਾਹੀਦੀ।      (ਏਜੰਸੀ)
 

ਲੋਕ ਸਭਾ ਵਿਚ ਬੋਲਦੇ ਹੋਏ ਫ਼ਾਰੂਕ ਅਬਦੁਲਾ।             (ਪੀ.ਟੀ.ਆਈ)