ਭਾਰਤੀ ਰਾਸ਼ਟਰਵਾਦ ਬੇਰਹਿਮੀ ਅਤੇ ਹਿੰਸਾ ਦਾ ਸਾਥ ਨਹੀਂ ਦੇ ਸਕਦਾ : ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਪੰਜਾਬ

ਭਾਰਤੀ ਰਾਸ਼ਟਰਵਾਦ ਬੇਰਹਿਮੀ ਅਤੇ ਹਿੰਸਾ ਦਾ ਸਾਥ ਨਹੀਂ ਦੇ ਸਕਦਾ : ਰਾਹੁਲ ਗਾਂਧੀ

image

ਨਵੀਂ ਦਿੱਲੀ, 19 ਸਤੰਬਰ : ਕੋਰੋਨਾ ਦੇ ਵਧਦੇ ਮਾਮਲੇ, ਦੇਸ਼ 'ਚ ਲਗਾਏ ਗਏ ਤਾਲਾਬੰਦੀ, ਜੀ.ਐਸ.ਟੀ. ਅਤੇ ਦੇਸ਼ ਦੀ ਵਿਗੜਦੀ ਅਰਥ ਵਿਵਸਥਾ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਕੇਂਦਰ ਸਰਕਾਰ 'ਤੇ ਹਮਲਾ ਕਰ ਰਹੇ ਹਨ। ਇਸ ਵਾਰ ਵੀ ਉਨ੍ਹਾਂ ਨੇ ਇਕ ਵੀਡੀਉ ਰਾਹੀਂ ਅਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਇਸ ਵਾਰ ਕਾਂਗਰਸ ਆਗੂ ਨੇ ਭਾਰਤ ਦੇ ਆਜ਼ਾਦੀ ਸੰਘਰਸ਼ ਦੌਰਾਨ ਅਹਿੰਸਾ ਰਾਹੀਂ ਆਜ਼ਾਦੀ ਹਾਸਲ ਕਰਨ ਅਤੇ ਕਾਂਗਰਸ ਦੀ ਵਿਰਾਸਤ ਬਾਰੇ ਜਾਣਕਾਰੀ ਦਿਤੀ ਹੈ। ਰਾਹੁਲ ਗਾਂਧੀ ਨੇ ਕਾਂਗਰਸ ਦੀ ਵਿਰਾਸਤ ਨੂੰ ਲੈ ਕੇ ਧਰੋਹਰ ਨਾਂ ਨਾਲ 11ਵੇਂ ਐਡੀਸ਼ਨ- 'ਸਵਰਾਜ ਅਤੇ ਲੋਕਮਾਨਯ ਜੀ' ਦਾ ਵੀਡੀਉ ਜਾਰੀ ਕੀਤਾ ਹੈ। ਇਸ ਦੇ ਨਾਲ ਰਾਹੁਲ ਨੇ ਟਵੀਟ ਕਰ ਕੇ ਕਿਹਾ,''ਸਵਰਾਜ ਅਤੇ ਰਾਸ਼ਟਰਵਾਦ ਦਾ ਸਿੱਧਾ ਸਬੰਧ ਅਹਿੰਸਾ ਨਾਲ ਹੈ। ਭਾਰਤੀ ਰਾਸ਼ਟਰਵਾਦ ਕਦੇ ਵੀ ਬੇਰਹਿਮੀ, ਹਿੰਸਾ ਅਤੇ ਧਾਰਮਕ ਫ਼ਿਰਕਾਪ੍ਰਸਤੀ ਦਾ ਸਾਥ ਨਹੀਂ ਦੇ ਸਕਦਾ।