ਕਰਜ਼ੇ ਵਿਚ ਡੁੱਬੀ ਮੋਦੀ ਸਰਕਾਰ!

ਏਜੰਸੀ

ਖ਼ਬਰਾਂ, ਪੰਜਾਬ

ਕਰਜ਼ੇ ਵਿਚ ਡੁੱਬੀ ਮੋਦੀ ਸਰਕਾਰ!

image

ਕੁਲ ਕਰਜ਼ਾ ਵਧ ਕੇ 101.3 ਲੱਖ ਕਰੋੜ ਰੁਪਏ ਹੋਇਆ
 

ਨਵੀਂ ਦਿੱਲੀ, 19 ਸਤੰਬਰ :  ਮੋਦੀ ਸਰਕਾਰ ਕਰਜ਼ ਵਿਚ ਫਸਦੀ ਜਾ ਰਹੀ ਹੈ। ਕੇਂਦਰ ਸਰਕਾਰ ਦੀਆਂ ਕੁਲ ਦੇਣਦਾਰੀਆਂ ਜੂਨ 2020 ਦੇ ਅੰਤ ਤਕ ਵਧ ਕੇ 101.3 ਲੱਖ ਕਰੋੜ ਰੁਪਏ ਤਕ ਪਹੁੰਚ ਗਈਆਂ ਹਨ। ਇਹ ਜਾਣਕਾਰੀ ਜਨਤਕ ਕਰਜ਼ 'ਤੇ ਜਾਰੀ ਤਾਜ਼ਾ ਰਿਪੋਰਟ ਵਿਚ ਦਿਤੀ ਗਈ ਹੈ। ਇਕ ਸਾਲ ਪਹਿਲਾਂ ਜੂਨ 2019 ਦੇ ਅੰਤ ਵਿਚ ਸਰਕਾਰ ਦਾ ਕੁਲ ਕਰਜ਼ਾ 88.18 ਲੱਖ ਕਰੋੜ ਰੁਪਏ ਸੀ। ਪਬਲਿਕ ਡੈਟ ਮੈਨੇਜਮੈਂਟ ਦੀ ਤਿਮਾਹੀ ਰਿਪੋਰਟ ਦੇ ਅਨੁਸਾਰ ਜਨਤਕ ਕਰਜ਼ਾ ਜੂਨ 2020 ਦੇ ਅੰਤ ਵਿਚ ਸਰਕਾਰ ਦੇ ਕੁੱਲ ਬਕਾਏ ਦਾ 91.1 ਫ਼ੀ ਸਦੀ ਸੀ।
ਇਕ  ਅੰਗਰੇਜ਼ੀ ਅਖ਼ਬਾਰ ਵਿਚ ਪ੍ਰਕਾਸ਼ਤ ਖ਼ਬਰਾਂ ਅਨੁਸਾਰ ਵਿਤ ਮੰਤਰਾਲੇ ਦੀ ਇਕ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਜੂਨ 2020 ਦੇ ਅੰਤ ਤਕ ਸਰਕਾਰ ਦੀ ਦੇਣਦਾਰੀ 101.3 ਲੱਖ ਕਰੋੜ ਹੋ ਗਈ ਹੈ। ਮਾਰਚ 2020 ਤਕ ਇਹ ਕਰਜ਼ਾ 94.6 ਲੱਖ ਕਰੋੜ ਰੁਪਏ ਸੀ ਜੋ ਕਿ ਕੋਰੋਨਾ ਮਹਾਂਮਾਰੀ ਦੀ ਆਮਦ ਤੋਂ ਬਾਅਦ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ ਸਾਲ ਜੂਨ 2019 ਵਿਚ ਇਹ ਕਰਜ਼ਾ 88.18 ਲੱਖ ਕਰੋੜ ਸੀ।
ਪਬਲਿਕ ਡੈਟ ਮੈਨੇਜਮੈਂਟ ਸੈਲ (ਪੀਡੀਐਮਸੀ) ਦੇ ਅੰਕੜਿਆਂ ਅਨੁਸਾਰ, ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ ਵਿਚ ਨਵੇਂ ਇਸ਼ੂ ਦੀ 16.87 ਸਾਲ
ਸੀ, ਜੋ ਹੁਣ ਘੱਟ ਕੇ 14.61 ਸਾਲ ਹੋ ਗਈ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਅਪ੍ਰੈਲ-ਜੂਨ 2020 ਦੌਰਾਨ ਨਕਦ ਪ੍ਰਬੰਧਨ ਬਿਲ ਜਾਰੀ ਕਰਕੇ 80,000 ਕਰੋੜ ਰੁਪਏ ਇਕੱਠੇ ਕੀਤੇ। (ਏਜੰਸੀ)