ਲਸ਼ਕਰ-ਏ-ਤੋਇਬਾ ਦੇ ਤਿੰਨ ਅਤਿਵਾਦੀ ਗ੍ਰਿਫ਼ਤਾਰ, ਗੋਲਾ-ਬਾਰੂਦ ਬਰਾਮਦ

ਏਜੰਸੀ

ਖ਼ਬਰਾਂ, ਪੰਜਾਬ

ਲਸ਼ਕਰ-ਏ-ਤੋਇਬਾ ਦੇ ਤਿੰਨ ਅਤਿਵਾਦੀ ਗ੍ਰਿਫ਼ਤਾਰ, ਗੋਲਾ-ਬਾਰੂਦ ਬਰਾਮਦ

image

ਜੰੰਮੂ, 19 ਸਤੰਬਰ (ਸਰਬਜੀਤ ਸਿੰਘ):  ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ  ਵਿਚ ਪੁਲਿਸ ਅਤੇ ਫ਼ੌਜ ਨੇ ਇਕ ਸੰਯੁਕਤ ਅਪ੍ਰੇਸ਼ਨ ਦੌਰਾਨ  ਤਿੰਨ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਇਨ੍ਹਾਂ ਤੋਂ ਭਾਰੀ ਮਾਤਰਾਂ ਵਿਚ ਹਥਿਆਰ, ਗੋਲਾ-ਬਾਰੂਦ ਅਤੇ ਨਕਦੀ ਬਰਾਮਦ ਕੀਤੀ। ਅਤਿਵਾਦੀ ਰਾਜੌਰੀ ਜ਼ਿਲ੍ਹੇ ਵਿਚ ਐਲਓਸੀ ਨੇੜੇ  ਡਰੋਨ ਰਾਹੀਂ ਪਾਕਿਸਤਾਨ ਤੋਂ ਆਈ ਹਥਿਆਰ ਦੀ ਖੇਪ ਲੈਣ ਆਏ ਸਨ।
     ਰਾਜੌਰੀ ਜ਼ਿਲ੍ਹੇ ਵਿਚ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਡੀਜੀਪੀ ਦਿਲਬਾਗ਼ ਸਿੰਘ ਨੇ ਕਿਹਾ ਕਿ ਤਿੰਨ ਵਿਅਕਤੀ ਇਕ ਡਰੋਨ ਰਾਹੀਂ ਪਾਤਿਸਤਾਨ ਤੋਂ ਕੰਟਰੋਲ ਰੇਖਾ ਪਹੁੰਚੇ ਹਥਿਆਰ ਅਤੇ ਨਕਦੀ ਦੀ ਖੇਪ ਲੈਣ ਲਈ ਕਸ਼ਮੀਰ ਤੋਂ ਰਾਜੌਰੀ ਆਏ ਸਨ। ਡੀਜੀਪੀ ਨੇ ਕਿਹਾ ਕਲ ਤਿੰਨਾਂ  ਅਤਿਵਾਦੀਆਂ ਦਾ ਪੁਲਿਸ ਅਤੇ 38 ਰਾਸ਼ਟਰੀ ਰਾਈਡਤਲਜ਼ ਯੂਨਿਟ ਨੇ ਪਿਛਾ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਵਿਚੋਂ ਇਕ ਨੇ ਫ਼ੋਰਸ 'ਤੇ ਇਕ ਗ੍ਰੇਨੇਡ ਸੁੱਟਿਆਂ ਪਰ ਬਾਅਦ ਵਿਚ ਉਸ ਨੂੰ ਜ਼ਿੰਦਾ ਫੜ ਲਿਆ ਗਿਆ। ਉਨ੍ਹਾਂ ਦਸਿਆ ਕਿ ਇਹ ਤਿੰਨੇ ਲਸ਼ਕਰ ਏ ਤੋਇਬਾ ਨਾਲ ਜੁੜੇ ਹੋਏ ਹਨ ਅਤੇ ਉਹ ਪਾਸੋਂ ਅਪਣੇ  ਹੈਂਡਲਰਾਂ ਨਾਲ ਸੰਪਰਕ ਵਿਚ ਸਨ ਅਤੇ ਰਾਜੌਰੀ ਤੋਂ ਡਰੋਨਾਂ ਰਾਹੀਂ ਪਹੁੰਚੇ ਹਥਿਆਰ ਅਤੇ ਨਕਦੀ ਪ੍ਰਾਪਤ ਕਰਨ ਲਈ ਆਏ ਸਨ।“ਫੜੇ ਗਏ ਲਸ਼ਕਰ ਦੇ ਤਿੰਨ ਅਤਿਵਾਦੀਆਂ  ਦੇ ਕਬਜ਼ੇ ਵਿਚੋਂ ਦੋ ਏ ਕੇ 56 ਰਾਇਫ਼ਲ, ਦੋ ਪਿਸਤੌਲ, ਚਾਰ ਗ੍ਰੇਨੇਡ ਅਤੇ ਇਕ ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਇਸ ਹਥਿਆਰ ਦੀ ਖੇਪ ਅਤੇ ਨਕਦੀ ਦਾ ਉਦੇਸ਼ ਕਸ਼ਮੀਰ ਵਿਚ ਅਤਿਵਾਦ ਨੂੰ ਪਹੁੰਚਾਈ ਜਾਣੀ ਸੀ। ਅਤਿਵਾਦੀਆਂ ਦੀ ਪਛਾਣ ਦਖਣੀ ਕਸ਼ਮੀਰ ਦੇ ਪੁਲਵਾਮਾ ਦੇ  ਰਹਿਤਬਸ਼ੀਰ, ਆਮਿਰਜਾਨ ਅਤੇ ਹਾਫ਼ਜ ਯੂਨਿਸਵਾਨੀ ਦੇ ਰੂਪ ਵਿਚ ਹੋਈ ਹੈ।
ਪੁਲਿਸ ਅਧਿਕਾਰੀ ਨੇ ਦਸਿਆ ਕਿ  ਕੰਟਰੋਲ ਰੇਖਾ 'ਤੇ ਹਵਾਈ ਮਾਰਗ ਰਾਹੀਂ ਹਥਿਆਰ ਸੁੱਟਣ ਦੀ ਇਹ ਪਹਿਲੀ ਕੋਸ਼ਿਸ਼ ਹੈ ਅਤੇ ਹਾਲਾਂਕਿ ਪਹਿਲਾਂ ਸਾਂਬਾ ਜ਼ਿਲ੍ਹੇ ਵਿਚ ਅੰਤਰਰਾਸ਼ਟਰੀ ਸਰਹੱਦ 'ਤੇ ਬੀ ਐਸ ਐਫ਼ ਦੁਆਰਾ ਹਥਿਆਰਾਂ ਨਾਲ ਇਕ ਡ੍ਰੋਨ ਨੂੰ ਗੋਲੀ ਮਾਰ ਕੇ ਸੁਟ ਲਿਆ ਗਿਆ ਸੀ।  
ਫੋਟੋ 19 ਜੰਮੂ1