ਪਿੰਡ ਗਿੱਲ ਵਿਖੇ ਖ਼ਾਲਿਸਤਾਨ ਪੱਖੀ ਨਾਹਰੇ ਲਿਖਣ ਦੇ ਦੋਸ਼ 'ਚ ਤਿੰਨ ਵਿਰੁਧ ਮਾਮਲਾ ਦਰਜ

ਏਜੰਸੀ

ਖ਼ਬਰਾਂ, ਪੰਜਾਬ

ਪਿੰਡ ਗਿੱਲ ਵਿਖੇ ਖ਼ਾਲਿਸਤਾਨ ਪੱਖੀ ਨਾਹਰੇ ਲਿਖਣ ਦੇ ਦੋਸ਼ 'ਚ ਤਿੰਨ ਵਿਰੁਧ ਮਾਮਲਾ ਦਰਜ

image


ਡੇਹਲੋਂ, 19 ਸਤੰਬਰ (ਹਰਜਿੰਦਰ ਸਿੰਘ ਗਰੇਵਾਲ) : ਥਾਣਾ ਡੇਹਲੋਂ ਅਧੀਨ ਪੈਂਦੇ ਪਿੰਡ ਗਿੱਲ 'ਚ ਕੰਧਾਂ ਉਪਰ ਖ਼ਾਲਿਸਤਾਨ ਪੱਖੀ ਨਾਹਰੇ ਲਿਖੇ ਜਾਣ ਦੇ ਦੋਸ਼ ਚ ਡੇਹਲੋਂ ਪੁਲਿਸ ਵਲੋਂ ਤਿੰਨ ਵਿਅਕਤੀਆਂ ਵਿਰੁਧ ਸੰਗੀਨ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ | 
ਥਾਣਾ ਮੁਖੀ ਸੁਖਦੇਵ ਸਿੰਘ ਬਰਾੜ ਨੇ ਦਸਿਆ ਕਿ 18 ਅਤੇ 19 ਅਗੱਸਤ ਦੀ ਦਰਮਿਆਨੀ ਰਾਤ ਨੂੰ  ਕੱੁਝ ਸ਼ਰਾਰਤੀ ਅਨਸਰਾਂ ਵਲੋਂ ਪਿੰਡ ਗਿੱਲ ਦੀਆਂ ਕੰਧਾਂ ਉਪਰ ਸਪਰੇਅ ਪੇਂਟ ਨਾਲ 'ਖ਼ਾਲਿਸਤਾਨ ਜ਼ਿੰਦਾਬਾਦ' ਕਿਸਾਨੀ ਦਾ ਹੱਲ ਖ਼ਾਲਿਸਤਾਨ' ਅਤੇ 'ਪੰਜਾਬ ਬਣੇਗਾ ਖ਼ਾਲਿਸਤਾਨ' ਦੇ ਨਾਹਰੇ ਲਿਖੇ ਗਏ ਸਨ | ਉਨ੍ਹਾਂ ਦਸਿਆ ਕਿ ਪੁਲਿਸ ਵਲੋਂ ਉਦੋਂ ਤੋਂ ਹੀ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ ਜਦਕਿ ਹੁਣ ਜਸ਼ਨ ਮਾਂਗਟ ਆਸਾ ਪੱਤੀ ਪਿੰਡ ਰਾਮਪੁਰ ਅਤੇ ਗੁਰਵਿੰਦਰ ਸਿੰਘ ਵਾਸੀ ਦੋਰਾਹਾ ਸਮੇਤ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵਿਰੁਧ ਧਾਰਾ 124ਏ, 153ਏ, 120ਬੀ ਅਤੇ ਹੋਰ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ | 
ਇਹ ਨਾਹਰੇ ਗਿੱਲ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਮੀਕਾ ਦੇ ਦਫ਼ਤਰ ਦੇ ਬਿਲਕੁਲ ਨੇੜੇ ਲਿਖੇ ਗਏ ਸਨ ਜਿਸ ਸਬੰਧੀ ਸਰਪੰਚ ਮੀਕਾ ਦਾ ਕਹਿਣਾ ਹੈ ਉਸ ਵਲੋਂ 14 ਅਗੱਸਤ ਨੂੰ  ਸਿੱਖ ਫ਼ਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਪਿੰਡ ਖਾਨਕੋਟ 'ਚ ਤਿਰੰਗਾ ਝੰਡਾ ਲਹਿਰਾਇਆ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ  ਉਸ ਦੇ ਮੱਥੇ 'ਤੇ ਖ਼ਾਲਿਸਤਾਨ ਲਿਖਣ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਧਮਕੀਆਂ ਮਿਲੀਆਂ ਸਨ | ਉਸ ਤੋਂ ਕੁੱਝ ਦਿਨ ਬਾਅਦ 18 ਅਤੇ 19 ਅਗੱਸਤ ਦੀ ਰਾਤ ਨੂੰ  ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਉਸ ਦੇ ਦਫ਼ਤਰ ਨੇੜੇ ਖ਼ਾਲਿਸਤਾਨ ਪੱੱਖੀ ਨਾਹਰੇ ਲਿਖੇ ਗਏ ਸਨ | 
Photo 3aption 1nd Photo Name:- L48R_Sandhu_19_7