ਗਰੀਬ ਪਰਿਵਾਰ ਤੋਂ ਨੇ ਚਰਨਜੀਤ ਚੰਨੀ, ਹੁਣ ਗਰੀਬ ਨਹੀਂ ਪਿਸੇਗਾ- ਰਜ਼ੀਆ ਸੁਲਤਾਨਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਆਦਾਤਰ ਗਰੀਬ ਹੀ ਪਿਸਦਾ ਹੈ, ਗਰੀਬਾਂ ਨੂੰ ਲਾਈਨਾਂ ਵਿਚ ਲੱਗਣਾ ਪੈਂਦਾ ਹੈ।

Razia Sultana

 

ਚੰਡੀਗੜ੍ਹ -  ਅੱਜ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅਪਣਾ ਕਾਰਜਭਾਰ ਸੰਭਾਲ ਲਿਆ ਹੈ ਤੇ ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਨੂੰ ਉਮੀਦ ਹੈ ਕਿ ਚਰਨਜੀਤ ਚੰਨੀ ਜੀ ਸਭ ਨੂੰ ਨਾਲ ਲੈ ਕੇ ਚੱਲਣਗੇ ਤੇ ਉਹ ਆਪ ਵੀ ਇਕ ਗਰੀਬ ਪਰਿਵਾਰ ਵਿਚੋਂ ਹਨ ਤੇ ਜ਼ਿਆਦਾਤਰ ਗਰੀਬ ਹੀ ਪਿਸਦਾ ਹੈ, ਗਰੀਬਾਂ ਨੂੰ ਲਾਈਨਾਂ ਵਿਚ ਲੱਗਣਾ ਪੈਂਦਾ ਹੈ। ਇਸ ਦੇ ਨਾਲ ਜਦੋਂ ਉਹਨਾਂ ਨੂੰ ਕੈਬਨਿਟ ਫੇਸਬਦਲ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਅਜੇ ਕੈਬਨਿਟ ਫੇਰਬਦਲ ਬਾਰੇ ਕੁੱਝ ਨਹੀਂ ਦੱਸਿਆ।