ਸਭ ਤੋਂ ਪਹਿਲਾਂ ਮੈਂ ਬਰਗਾੜੀ ਮਸਲੇ ਨੂੰ ਹੱਲ ਕਰਵਾਉਣਾ ਚਾਹੁੰਦਾ ਹਾਂ - ਸੁਖਜਿੰਦਰ ਰੰਧਾਵਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੋ ਅਸੀਂ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਉਸ ਦਾ ਬੋਝ ਮੇਰੇ ਦਿਲ 'ਤੇ ਹੈ ਤੇ ਇਹੀ ਬੋਝ ਮੈਂ ਸਭ ਤੋਂ ਪਹਿਲਾਂ ਉਤਾਰਨਾ ਚਾਹੁੰਦਾ ਹਾਂ। 

Sukhjinder Singh Randhawa

 

ਚੰਡੀਗੜ੍ਹ - ਅੱਜ ਨਵੇਂ ਬਣੇ ਉੱਪ ਮੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਕੋਲ 90 ਦਿਨ ਹਨ, ਇਹਨਾਂ ਦਿਨਾਂ 'ਚ ਜੋ ਕਰ ਸਕਾਂਗੇ ਜ਼ਰੂਰ ਕਰਾਂਗੇ। ਅਸੀਂ ਗੱਲਾਂ ਨਹੀਂ ਕਰਨੀਆਂ ਕੰਮ ਕਰਾਂਗੇ। ਲੋਕਾਂ ਦੀਆਂ ਆਸਾਂ 'ਤੇ ਖਰੇ ਉੱਤਰਾਂਗੇ ਹੁਣ ਮੁੱਖ ਮੰਤਰੀ ਨੂੰ ਮਿਲਣਾ ਆਸਾਨ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅੱਜ ਜੋ ਪਹਿਲਾਂ ਮੀਟਿੰਗ ਹੋਈ ਸੀ ਸੀਐੱਮ ਨਾਲ ਉਸ ਵਿਚ ਇਹ ਗੱਲਬਾਤ ਹੋਈ ਕਿ ਸਾਰੇ ਜ਼ਰੂਰੀ ਮੁੱਦਿਆਂ ਨੂੰ ਕਿਸ ਤਰ੍ਹਾਂ ਨਾਲ ਹੱਲ ਕਰਨਾ ਹੈ। ਉਹਨਾਂ ਕਿਹਾ ਕਿ ਅਸੀਂ ਇਹਨਾਂ ਮੁੱਦਿਆਂ ਨੂੰ ਤਿੰਨ ਮਹੀਨਿਆਂ ਵਿਚ ਜੋ ਸਾਨੂੰ ਹਾਈਕਮਾਨ ਨੇ ਕਿਹਾ ਹੈ ਉਹ ਅਸੀਂ ਇਮਪਲੀਮੈਂਟ ਕਰ ਦੇਣਾ ਹੈ।

ਰੰਧਾਵਾ ਨੇ ਕਿਹਾ 18 ਨੁਕਾਤੀ ਮੁੱਦਿਆਂ ਵਿਚੋਂ 5 ਮੁੱਦੇ ਜੋ ਅਹਿਮ ਹਨ ਉਹਨਾਂ 'ਤੇ ਸਭ ਤੋਂ ਪਹਿਲਾਂ ਕੰਮ ਕਰਨਾ ਹੈ ਜਿਸ ਵਿਚ ਬਰਗਾੜੀ ਦਾ ਮੁੱਦਾ ਅਹਿਮ ਹੈ। ਰੰਧਾਵਾ ਨੇ ਵਿਰੋਧੀਆਂ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਵਿਰੋਧੀਆਂ ਦਾ ਕੰਮ ਬੋਲਣਾ ਹੁੰਦਾ ਹੈ ਉਸ ਦਾ ਸਾਡੇ 'ਤੇ ਕੋਈ ਅਸਰ ਨਹੀਂ ਹੋਣਾ। ਰੰਧਾਵਾ ਨੇ ਕਿਹਾ ਕਿ ਇਹ ਮੇਰੀ ਦਿਲੀ ਇੱਛਾ ਹੈ ਕਿ ਸਭ ਤੋਂ ਪਹਿਲਾਂ ਮੈਂ ਬਰਗਾੜੀ ਮਸਲੇ ਨੂੰ ਹੱਲ ਕਰਨਾ ਚਾਹੁੰਦਾ ਹਾਂ ਕਿਉਂਕਿ ਜੋ ਅਸੀਂ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਉਸ ਦਾ ਬੋਝ ਮੇਰੇ ਦਿਲ 'ਤੇ ਹੈ ਤੇ ਇਹੀ ਬੋਝ ਮੈਂ ਸਭ ਤੋਂ ਪਹਿਲਾਂ ਉਤਾਰਨਾ ਚਾਹੁੰਦਾ ਹਾਂ।