ਮਨਪ੍ਰੀਤ ਬਾਦਲ ਵਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ 'ਚ ਅਹਿਮ ਭੂਮਿਕਾ ਨਿਭਾਉਣ ਦੀ ਚਰਚਾ
ਮਨਪ੍ਰੀਤ ਬਾਦਲ ਵਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ 'ਚ ਅਹਿਮ ਭੂਮਿਕਾ ਨਿਭਾਉਣ ਦੀ ਚਰਚਾ
image
ਚੰਡੀਗੜ੍ਹ, 19 ਸਤੰਬਰ (ਭੁੱਲਰ) : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਏ ਜਾਣ ਦੀ ਚਰਚਾ ਹੈ | ਇਸ ਗੱਲ ਦਾ ਸਬੂਤ ਚਰਨਜੀਤ ਸਿੰਘ ਚੰਨੀ ਦੇ ਨਾਂ ਦੇ ਐਲਾਨ ਮਗਰੋਂ ਦੋਹਾਂ ਵਲੋਂ ਇਕ ਦੂਜੇ ਨਾਲ ਬੜੀ ਹੀ ਗਰਮਜੋਸ਼ੀ ਨਾਲ ਮਿਲਣ ਸਮੇਂ ਹੋਇਆ | ਦੋਵੇਂ ਆਗੂ ਇਕ ਦੂਜੇ ਦੇ ਘਰ ਗਏ ਅਤੇ ਜੱਫੀ ਪਾ ਕੇ ਮਿਲਣ ਸਮੇਂ ਅਥਾਹ ਖ਼ੁਸ਼ੀ ਦਾ ਪ੍ਰਗਟਾਵਾ ਸੱਭ ਕੁੱਝ ਆਪ ਹੀ ਕਹਿ ਰਿਹਾ ਸੀ |