CM ਚਰਨਜੀਤ ਚੰਨੀ ਦੀ ਅਗਵਾਈ ’ਚ ਰਾਤ 8 ਵਜੇ ਪੰਜਾਬ ਕੈਬਨਿਟ ਦੀ ਬੈਠਕ, ਹੋਣਗੇ ਅਹਿਮ ਫੈਸਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਅੱਜ ਰਾਤ 8 ਵਜੇ ਕੈਬਨਿਟ ਦੀ ਅਹਿਮ ਬੈਠਕ ਹੋਵੇਗੀ।

Punjab Cabinet Meeting Today

ਚੰਡੀਗੜ੍ਹ: ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਅੱਜ ਰਾਤ 8 ਵਜੇ ਕੈਬਨਿਟ ਦੀ ਅਹਿਮ ਬੈਠਕ ਹੋਵੇਗੀ। ਇਸ ਦੌਰਾਨ ਕਈ ਵੱਡੇ ਐਲਾਨ ਹੋ ਸਕਦੇ ਹਨ।  ਇਸ ਤੋਂ ਪਹਿਲਾਂ ਮੁੱਖ ਮੰਤਰੀ ਦੀ ਪੰਜਾਬ ਦੇ ਕਈ ਮੰਤਰੀਆਂ ਨਾਲ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਅੱਜ ਕੈਬਨਿਟ ਵਿਚ ਅਹਿਮ ਫੈਸਲੇ ਲਏ ਜਾਣਗੇ। ਚਾਰ ਵੱਡੇ ਮੁੱਦਿਆਂ ’ਤੇ ਅੱਜ ਹੀ ਫੈਸਲਾ ਆਵੇਗਾ।

CM ਕਿਹੋ ਜਿਹਾ ਹੋਣਾ ਚਾਹੀਦਾ ਹੈ ਮੈਨੂੰ ਅੱਜ ਪਤਾ ਲੱਗਾ- ਸਿੱਧੂ

ਉਹਨਾਂ ਕਿਹਾ ਇਕ ਮੁੱਖ ਮੰਤਰੀ ਕਿਹੋ ਜਿਹਾ ਹੋਣਾ ਚਾਹੀਦਾ ਹੈ ਮੈਨੂੰ ਅੱਜ ਪਤਾ ਲੱਗਾ ਹੈ, ਮੈਂ ਅੱਜ ਬਹੁਤ ਖੁਸ਼ ਹਾਂ ਕਿ ਨਵੇਂ ਮੁੱਖ ਮੰਤਰੀ ਨੇ ਅੱਜ ਲੋਕਾਂ ਦੇ ਮਸਲੇ ਹੱਲ ਕਰਨੇ ਸ਼ੁਰੂ ਕਰ ਦਿੱਤੇ ਹਨ, ਕਰੋੜਾਂ ਲੋਕਾਂ ਦਾ ਵਿਸ਼ਵਾਸ ਸੀ ਤੇ ਜਿਊਂਦਾ ਜਾਗਦਾ ਇਤਿਹਾਸ ਸੀ ਅੱਜ ਦਾ ਦਿਨ ਬਹੁਤ ਖ਼ਾਸ ਸੀ।

ਅਸੀਂ ਗੱਲਾਂ ਨਹੀਂ ਕਰਨੀਆਂ ਕੰਮ ਕਰਾਂਗੇ- ਸੁਖਜਿੰਦਰ ਰੰਧਾਵਾ

ਇਸ ਤੋਂ ਇਲਾਵਾ ਉੱਪ ਮੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸਾਡੇ ਕੋਲ 90 ਦਿਨ ਹਨ, ਇਹਨਾਂ ਦਿਨਾਂ 'ਚ ਜੋ ਕਰ ਸਕਾਂਗੇ ਜ਼ਰੂਰ ਕਰਾਂਗੇ। ਅਸੀਂ ਗੱਲਾਂ ਨਹੀਂ ਕਰਨੀਆਂ ਕੰਮ ਕਰਾਂਗੇ। ਲੋਕਾਂ ਦੀਆਂ ਆਸਾਂ 'ਤੇ ਖਰੇ ਉੱਤਰਾਂਗੇ ਹੁਣ ਮੁੱਖ ਮੰਤਰੀ ਨੂੰ ਮਿਲਣਾ ਆਸਾਨ ਹੋਵੇਗਾ। ਇਹਨਾਂ ਤੋਂ ਇਲਾਵਾ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਵਿਧਾਇਕ ਕੁਲਜੀਤ ਨਾਗਰਾ ਨੇ ਵੀ ਸਾਰੇ ਕੰਮ ਹੋਣ ਦਾ ਦਾਅਵਾ ਕੀਤਾ। ਉਹਨਾਂ ਕਿਹਾ ਕਿ ਹੁਣ ਸਾਰੇ ਅਫ਼ਸਰਾਂ ਨੂੰ ਪਾਬੰਦ ਹੋਣਾ ਪਵੇਗਾ।