ਰਾਵਤ ਵੱਲੋਂ 'ਸਿੱਧੂ ਦੀ ਅਗਵਾਈ 'ਚ ਚੋਣਾਂ ਲੜਨ' ਦਾ ਬਿਆਨ ਦੇਣਾ ਕਾਫ਼ੀ ਹੈਰਾਨੀਜਨਕ: ਸੁਨੀਲ ਜਾਖੜ

ਏਜੰਸੀ

ਖ਼ਬਰਾਂ, ਪੰਜਾਬ

ਸੁਨੀਲ ਜਾਖੜ ਨੇ ਕਿਹਾ, ਰਾਵਤ ਦਾ ਬਿਆਨ CM ਚੰਨੀ ਦਾ ਰੁਤਬਾ ਘਟਾਉਣ ਵਾਲਾ

Sunil Jakhar

 

ਚੰਡੀਗੜ੍ਹ: ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Channi) ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ (Sunil Jakhar) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸੁਨੀਲ ਜਾਖੜ ਨੇ ਅੱਜ ਟਵੀਟ ਕਰ ਕੇ ਹਰੀਸ਼ ਰਾਵਤ (Harish Rawat) ਵੱਲੋਂ ਨਵਜੋਤ ਸਿੱਧੂ ਦੀ ਅਗਵਾਈ ਵਿਚ ਚੋਣਾਂ ਲੜ੍ਹੇ ਜਾਣ ਦੇ ਬਿਆਨ ਨੂੰ ਹੈਰਾਨੀਜਨਕ ਅਖਿਆ ਹੈ।

ਜਾਖੜ ਨੇ ਟਵੀਟ ਕੀਤਾ ਕਿ, “ਚਰਨਜੀਤ ਚੰਨੀ ਦੇ ਸਹੁੰ ਚੁੱਕ ਸਮਾਗਮ ਵਿਚ ਹਰੀਸ਼ ਰਾਵਤ ਦਾ ਇਹ ਬਿਆਨ ਦੇਣਾ ਕਿ "ਚੋਣਾਂ ਸਿੱਧੂ ਦੀ ਅਗਵਾਈ ਵਿਚ ਲੜੀਆਂ ਜਾਣਗੀਆਂ" ਕਾਫ਼ੀ ਹੈਰਾਨ ਕਰਨ ਵਾਲਾ ਹੈ। ਇਹ ਬਿਆਨ ਮੁੱਖ ਮੰਤਰੀ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਵਾਲਾ ਹੈ ਅਤੇ ਇਸ ਦੇ ਨਾਲ ਹੀ ਇਸ਼ਾਰਾ ਕਰਦਾ ਹੈ ਕਿ ਉਹਨਾਂ ਨੂੰ ਸੀਐਮ ਕਿਉਂ ਚੁਣਿਆ ਗਿਆ।”