ਮੁੱਖ ਮੰਤਰੀ ਦੇ ਅਸਤੀਫ਼ੇ ਨਾਲ ਨਿਫ਼ਟ ਦਾ ਉਦਘਾਟਨ ਲਟਕਿਆ
ਮੁੱਖ ਮੰਤਰੀ ਦੇ ਅਸਤੀਫ਼ੇ ਨਾਲ ਨਿਫ਼ਟ ਦਾ ਉਦਘਾਟਨ ਲਟਕਿਆ
ਜਲੰਧਰ, 19 ਸਤੰਬਰ (ਪਪ) : ਨੌਜਵਾਨ ਪੀੜ੍ਹੀ ਲਊ ਰੁਜ਼ਗਾਰ ਸੁਨਿਸ਼ਚਿਤ ਕਰਵਾਉਣ ਦੇ ਉਦੇਸ਼ ਨਾਲ ਸਥਾਪਤ ਕੀਤੇ ਗਏ ਨਾਰਦਨ ਇੰਡੀਆ ਇੰਸਟੀਚਿਊਟ ਆਫ਼ ਫ਼ੈਸ਼ਨ ਟੈਕਨਾਲੋਜੀ ਦੇ ਉਦਘਾਟਨ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਦੀ ਵਜ੍ਹਾ ਨਾਲ ਫ਼ਿਲਹਾਲ ਉਲਝਣਦਾਰ ਸਥਿਤੀ ਪੈਦਾ ਹੋ ਗਈ ਹੈ |
ਕੈਪਟਨ ਅਮਰਿੰਦਰ ਸਿੰਘ ਨੂੰ ਆਗਾਮੀ 22 ਸਤੰਬਰ ਨੂੰ ਬਤੌਰ ਮੁੱਖ ਮੰਤਰੀ ਇੰਸਟੀਚਿਊਟ ਦਾ ਉਦਘਾਟਨ ਕਰਨ ਲਈ ਜਲੰਧਰ ਪਹੁੰਚਾਇਆ ਸੀ | ਡਿਸਟਿ੍ਕਟ ਇੰਡਸਟਰਰ ਸੈਂਟਰ ਬੁੱਧਵਾਰ ਦੁਪਹਿਰਰੇ 3.30 ਵਜੇ ਇੰਸਟੀਚਿਊਟ ਦੇ ਉਦਘਾਟਨ ਦੇ ਸਬੰਧ 'ਚ ਆਯੋਜਤ ਕੀਤੇ ਜਾਣ ਵਾਲੇ ਸਮਾਗਮ ਦੀਆਂ ਤਿਆਰੀਆਂ ਕਰ ਰਿਹਾ ਸੀ | ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਮੁੱਖਮੰਤਰੀ ਲੰਬੇ ਅਰਸੇ ਤੋਂ ਬਾਅਦ ਇੰਸਟੀਚਿਊਟ ਦਾ ਉਦਘਾਟਨ ਕਰਨ ਲਈ ਜਲੰਧਰ ਆਉਣਾ ਸੀ | ਜਲੰਧਰ ਦੇ ਗੁਰੂ ਗੋਬਿੰਦ ਐਵੇਨਿਊ ਇਲਾਕੇ 'ਚ ਸਥਿਤ ਐਨਆਈਆਈਐਫ਼ਟੀ 'ਚ ਇੰਡਸਟਰੀ ਦੀ ਜ਼ਰੂਰਤ ਅਨੁਸਾਰ ਹੀ ਕੋਰਸ ਨਿਧਾਰਤ ਕੀਤੇ ਗਏ | ਐੱਨਆਈਆਈਐਫ਼ਟੀ ਤੋਂ ਸਿਖਿਆ ਲੈਣ ਵਾਲੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੀ ਬਜਾਏ ਪ੍ਰੈਕਟਿਸ ਗਿਆਨ ਦੇਣ 'ਤੇ ਕੈਂਦਰਿਤ ਹੋਣਾ ਚਾਹੀਦਾ ਹੈ | ਵਿਦਿਆਰਥੀਆਂ ਦੇ ਕੋਰਸ 70 ਫ਼ੀ ਸਦੀ ਦੇ ਲਗਭਗ ਪ੍ਰੈਕਟਿਸ ਤੇ 30 ਫ਼ੀ ਸਦੀ ਕਿਤਾਬੀ ਗਿਆਨ 'ਤੇ ਨਿਧਾਰਤ ਰਹਿਣਗੇ |
ਫ਼ੋਟੋ : ਜਲੰਧਰ-ਨਿਫ਼ਟ