ਰਣਜੀਤ ਸੇਵੇਵਾਲਾ ਕਤਲ ਮਾਮਲਾ: ਗੋਲਡੀ ਬਰਾੜ ਦਾ ਸਾਥੀ ਚਮਕੌਰ ਸਿੰਘ ਸੇਵੇਵਾਲਾ CIA ਸਟਾਫ਼ ਵੱਲੋਂ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਪਰ ਪੈਰੋਲ ਦਾ ਸਮਾਂ ਖ਼ਤਮ ਹੋਣ ਮਗਰੋਂ ਚਮਕੌਰ ਸਿੰਘ ਜੇਲ੍ਹ ਵਾਪਸ ਨਹੀਂ ਗਿਆ।

Arrest

 

ਫਰੀਦਕੋਟ - ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਸੇਵੇਵਾਲਾ ਦੇ ਵਸਨੀਕ ਚਮਕੌਰ ਸਿੰਘ ਨੂੰ ਸੀਆਈਏ ਸਟਾਫ਼ ਫ਼ਰੀਦਕੋਟ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਚਨਾ ਅਨੁਸਾਰ ਚਮਕੌਰ ਸਿੰਘ 2013 ਵਿਚ ਗੈਂਗਸਟਰ ਰਣਜੀਤ ਸੇਵੇਵਾਲਾ ਦਾ ਕਤਲ ਕਰਨ ਤੋਂ ਬਾਅਦ ਜੇਲ੍ਹ ਵਿਚ ਨਜ਼ਰਬੰਦ ਸੀ, ਜਿਸ ਨੂੰ ਸੱਤ ਸਾਲ ਸਜ਼ਾ ਕੱਟਣ ਮਗਰੋਂ ਛੇ ਹਫ਼ਤਿਆਂ ਦੀ ਪੈਰੋਲ ਮਿਲੀ ਸੀ ਪਰ ਪੈਰੋਲ ਦਾ ਸਮਾਂ ਖ਼ਤਮ ਹੋਣ ਮਗਰੋਂ ਚਮਕੌਰ ਸਿੰਘ ਜੇਲ੍ਹ ਵਾਪਸ ਨਹੀਂ ਗਿਆ।

ਸੂਤਰਾਂ ਅਨੁਸਾਰ ਚਮਕੌਰ ਸਿੰਘ ਆਪਣੇ ਦੋ ਵਿਰੋਧੀਆਂ ਦੇ ਕਤਲ ਸਬੰਧੀ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿਚ ਸੀ। ਸੀਆਈਏ ਸਟਾਫ਼ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਭਾਟੀ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਚਮਕੌਰ ਸਿੰਘ ਕਥਿਤ ਆਪਣੇ ਵਿਰੋਧੀ ਗੁਰਬਖ਼ਸ਼ ਸਿੰਘ ਤੇ ਸ਼ਰਨੀ ਸਿੰਘ ਦਾ ਕਤਲ ਕਰਨ ਲਈ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਸੰਪਰਕ ਵਿੱਚ ਸੀ।