Punjab Haryna Highcourt: ‘ਮਾਂ ਦਾ ਚਰਿਤਰ ਬੱਚਿਆਂ ਦੀ ਕਸਟਡੀ ਹਾਸਲ ਕਰਨ ’ਚ ਨਹੀਂ ਬਣ ਸਕਦਾ ਅੜਿੱਕਾ’

ਏਜੰਸੀ

ਖ਼ਬਰਾਂ, ਪੰਜਾਬ

Punjab Haryna Highcourt: ਪੰਜਾਬ-ਹਰਿਆਣਾ ਹਾਈ ਕੋਰਟ ਨੇ ਇਕ ਅਹਿਮ ਫ਼ੈਸਲਾ ਦਿੰਦੇ ਹੋਏ ਸਪੱਸ਼ਟ ਕੀਤਾ

"Mother's character cannot become an obstacle in getting custody of children"

 

Punjab Haryna Highcourt : ਪੰਜਾਬ-ਹਰਿਆਣਾ ਹਾਈ ਕੋਰਟ ਨੇ ਇਕ ਅਹਿਮ ਫ਼ੈਸਲਾ ਦਿੰਦੇ ਹੋਏ ਸਪੱਸ਼ਟ ਕੀਤਾ ਕਿ ਮਾਂ ਦਾ ਕਥਿਤ ਗਲਤ ਚਰਿੱਤਰ ਨਾਬਾਲਗ਼ ਬੱਚੇ ਦੀ ਕਸਟਡੀ ਲੈਣ ਵਿਚ ਕੋਈ ਅੜਿੱਕਾ ਨਹੀਂ ਬਣ ਸਕਦਾ, ਕਿਉਂਕਿ ਅਜਿਹਾ ਕਰਦੇ ਹੋਏ ਵੀ ਉਹ ਬੱਚਿਆਂ ਨੂੰ ਮਾਂ ਦਾ ਪਿਆਰ ਦੇਣ ਦੇ ਸਮਰੱਥ ਹੈ।

ਦੋ ਨਾਬਾਲਗ਼ ਬੱਚਿਆਂ ਦੀ ਕਸਟਡੀ ਮਾਂ ਨੂੰ ਸੌਂਪਣ ਦੇ ਹੁਕਮ ਦਿੰਦਿਆਂ ਹਾਈ ਕੋਰਟ ਨੇ ਕਸਟਡੀ ਬਾਰੇ ਨਵਾਂ ਫ਼ੈਸਲਾ ਲੈਣ ਲਈ ਮਾਮਲਾ ਫ਼ੈਮਿਲੀ ਕੋਰਟ ਨੂੰ ਭੇਜ ਦਿਤਾ ਹੈ। ਨਾਲ ਹੀ, ਹਾਈ ਕੋਰਟ ਨੇ ਹਰਿਆਣਾ, ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸਾਸਨ ਨੂੰ ਸਾਰੇ ਵਿਚੋਲਗੀ ਕੇਂਦਰਾਂ ’ਤੇ ਨਿਯਮਤ ਬਾਲ ਮਨੋਵਿਗਿਆਨੀ ਨਿਯੁਕਤ ਕਰਨ ਦੇ ਹੁਕਮ ਦਿਤੇ ਹਨ।

ਪਟੀਸ਼ਨ ਦਾਇਰ ਕਰਦੇ ਹੋਏ ਇਕ ਮਹਿਲਾ ਨੇ ਪਿਹੋਵਾ ਦੀ ਫ਼ੈਮਿਲੀ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿਤੀ ਸੀ, ਜਿਸ ਤਹਿਤ ਉਸ ਨੂੰ ਅਪਣੇ 3 ਅਤੇ 6 ਸਾਲ ਦੇ ਬੱਚਿਆਂ ਦੀ ਕਸਟਡੀ ਤੋਂ ਇਨਕਾਰ ਕਰ ਦਿਤਾ ਗਿਆ ਸੀ।