Punjab News: ਮੋਗਾ ਦੇ ਪਿੰਡ ਬਿਲਾਸਪੁਰ 'ਚ NIA ਨੇ ਕੀਤੀ ਛਾਪੇਮਾਰੀ

ਏਜੰਸੀ

ਖ਼ਬਰਾਂ, ਪੰਜਾਬ

Punjab News: ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਸੋਸ਼ਲ ਮੀਡੀਆ 'ਤੇ ਗਰਮ ਖਿਆਲੀ ਪੋਸਟਾਂ ਸ਼ੇਅਰ ਕਰਦਾ ਰਹਿੰਦਾ ਹੈ।

NIA conducted a raid in Bilaspur village of Moga

 

Punjab News: ਮੋਗਾ 'ਚ ਕੇਂਦਰੀ ਜਾਂਚ ਏਜੇਂਸੀ NIA ਵੱਲੋਂ ਰੇਡ  ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ NIA ਦੀ ਟੀਮ ਨੇ ਕੁਲਵੰਤ ਸਿੰਘ (ਉਮਰ 42 ਸਾਲ) ਪੁੱਤਰ ਦੇਵ ਸਿੰਘ ਵਾਸੀ ਪਿੰਡ ਬਿਲਾਸਪੁਰ, ਥਾਣਾ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਦੇ ਘਰ ਛਾਪਾ ਮਾਰਿਆ। ਕੁਲਵੰਤ ਸਿੰਘ ਰਾਮਪੁਰਾ ਸਥਿਤ ਇੱਕ ਸੀਮਿੰਟ ਫੈਕਟਰੀ ਵਿੱਚ ਟਰੱਕ ਡਰਾਈਵਰ ਹੈ।

ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਸੋਸ਼ਲ ਮੀਡੀਆ 'ਤੇ ਗਰਮ ਖਿਆਲੀ ਪੋਸਟਾਂ ਸ਼ੇਅਰ ਕਰਦਾ ਰਹਿੰਦਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਤੜਕਸਾਰ ਮੋਗਾ ਦੇ ਕਸਬਾ ਸਮਾਲਸਰ ਵਿਖੇ ਐਨਆਈਏ ਨੇ ਛਾਪੇਮਾਰੀ ਕੀਤੀ ਸੀ। ਦੱਸ ਦਈਏ ਕਿ ਸਮਾਲਸਰ ਦੇ ਰਹਿਣ ਵਾਲੇ ਕਵਿਸ਼ਰ ਮੱਖਣ ਸਿੰਘ ਮੁਸਾਫਰ ਦੇ ਘਰ ਰੇਡ ਚੱਲ ਰਹੀ ਸੀ। ਕਿੰਨਾ ਕਾਰਨਾਂ ਕਰ ਕੇ ਰੇਡ ਹੋਈ ਹੈ ਇਸ ਦਾ ਅਜੇ ਤੱਕ ਪਤਾ ਨਹੀਂ ਚਲਾ।