Shahkot News: ਟਰੈਕਟਰ 'ਤੇ ਸਟੰਟ ਕਰਦੇ ਨੌਜਵਾਨ ਨੂੰ ਰੋਕਣਾ ਬਜ਼ੁਰਗ ਨੂੰ ਪਿਆ ਭਾਰੀ, ਫੇਟ ਮਾਰ ਕੇ ਕੀਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Shahkot News: ਪੁਲਿਸ ਨੇ ਚਾਰ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭੀ

Shahkot old man murder News

Shahkot old man murder News: ਸ਼ਾਹਕੋਟ ਦੇ ਥਾਣਾ ਕੋਟਲੀ ਸੂਰਤ ਮਲੀ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਪਿੰਡ ਨਿੱਜਰਪੁਰ ’ਚ ਬੀਤੀ ਸ਼ਾਮ ਟਰੈਕਟਰ ’ਤੇ ਸਟੰਟ ਕਰ ਰਹੇ ਨੌਜਵਾਨਾਂ ਨੂੰ ਰੋਕਣਾ ਇਕ ਵਿਅਕਤੀ ਨੂੰ ਮਹਿੰਗਾ ਪਿਆ। ਸਟੰਟ ਕਰਦੇ ਨੌਜਵਾਨਾਂ ਨੇ ਬਜ਼ੁਰਗ ਨੂੰ ਫੇਟ ਮਾਰ ਦਿਤੀ। ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।  

ਇਹ ਵੀ ਪੜ੍ਹੋ: Dhruvi Patel News : ਧਰੁਵੀ ਪਟੇਲ ਨੇ ਜਿੱਤਿਆ 'Miss India Worldwide 2024 ਦਾ ਖਿਤਾਬ  

ਮ੍ਰਿਤਕ ਦੀ ਪਹਿਚਾਣ ਰਸ਼ਪਾਲ ਸਿੰਘ (63) ਵਜੋਂ ਹੋਈ ਹੈ।  ਦੱਸਿਆ ਜਾ ਰਿਹਾ ਹੈ ਕਿ ਪਿੰਡ ਦਾ ਇਕ ਨੌਜਵਾਨ ਆਪਣੇ ਤਿੰਨ ਰਿਸ਼ਤੇਦਾਰਾਂ ਸਮੇਤ ਉੱਚੀ ਆਵਾਜ਼ ਵਿਚ ਗਾਣੇ ਲਗਾ ਕੇ ਟਰੈਕਟਰ ਪੂਰੀ ਸਪੀਡ ਨਾਲ ਭਜਾ ਕੇ ਪਿੰਡ ਦੇ ਲਗਾਤਾਰ ਚੱਕਰ ਲਗਾ ਰਿਹਾ ਸੀ ਅਤੇ ਸਟੰਟ ਮਾਰ ਰਿਹਾ ਸੀ।

ਇਹ ਵੀ ਪੜ੍ਹੋ: Poem : ਨੱਥ-ਚੂੜਾ ਰੋੜ੍ਹਿਆਂ ਨਾ ਹੜ੍ਹ ਰੁਕਦੇ

 ਜਿਸ ਨੂੰ ਬਜ਼ੁਰਗ ਵਲੋਂ ਰੋਕਿਆ ਗਿਆ। ਬਜ਼ੁਰਗ ਵਲੋਂ ਰੋਕਣ 'ਤੇ ਨੌਜਵਾਨ ਨੇ ਟਰੈਕਟਰ ਦੀ ਫੇਟ ਮਾਰ ਕੇ ਬਜ਼ੁਰਗ ਨੂੰ ਝਟਕਾ ਮਾਰ ਕੇ ਹੇਠਾਂ ਸੁੱਟ ਦਿੱਤਾ। ਜਿਸ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਗਈ। ਇਸ ਸਬੰਧੀ ਪੁਲਿਸ ਨੇ ਚਾਰ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।