Ludhiana News: ਲੁਧਿਆਣਾ ਰੇਲਵੇ ਸਟੇਸ਼ਨ ਤੋਂ ਅਗਵਾ ਹੋਇਆ ਬੱਚਾ ਬਰਾਮਦ
Ludhiana News: ਮੁਲਜ਼ਮ ਅਨੀਤਾ ਨੂੰ ਘੇਸਪੁਰਾ ਇਲਾਕੇ ਤੋਂ ਕੀਤਾ ਗ੍ਰਿਫ਼ਤਾਰ
Kidnapped child recovered from Ludhiana railway station: ਦੋ ਦਿਨ ਪਹਿਲਾਂ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਅੱਧੀ ਰਾਤ ਨੂੰ ਇੱਕ 1 ਸਾਲ ਦੇ ਬੱਚੇ ਨੂੰ ਅਗਵਾ ਕਰ ਲਿਆ ਗਿਆ ਸੀ। ਪੁਲਿਸ ਨੇ ਰਾਤ 11:45 ਵਜੇ ਦੇ ਕਰੀਬ ਇਸ ਮਾਮਲੇ ਨੂੰ ਸੁਲਝਾ ਲਿਆ। ਪੁਲਿਸ ਨੇ ਘੇਸਪੁਰਾ ਇਲਾਕੇ ਤੋਂ ਬੱਚੇ ਨੂੰ ਬਰਾਮਦ ਕਰ ਲਿਆ। ਦੋਸ਼ੀ ਔਰਤ ਅਨੀਤਾ ਨੂੰ ਵੀ ਉੱਥੋਂ ਗ੍ਰਿਫ਼ਤਾਰ ਕਰ ਲਿਆ ਗਿਆ। ਬੱਚੇ ਦੇ ਅਗਵਾ ਦੌਰਾਨ ਔਰਤ ਦੇ ਨਾਲ ਦੇਖਿਆ ਗਿਆ ਸਾਥੀ ਉਸ ਦਾ ਭਰਾ ਸੀ।
ਅਨੀਤਾ ਦਾ ਪਤੀ ਮੁੰਬਈ ਵਿੱਚ ਕੰਮ ਕਰਦਾ ਹੈ, ਅਤੇ ਉਹ ਕਾਫ਼ੀ ਸਮੇਂ ਤੋਂ ਆਪਣੇ ਪੁੱਤਰ ਨਾਲ ਇਕੱਲੀ ਰਹਿ ਰਹੀ ਹੈ। ਮੁਲਜ਼ਮ ਅਨੀਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਇੱਕ ਧੀ ਹੈ। ਕੁਝ ਸਾਲ ਪਹਿਲਾਂ, ਧੀ ਦੇ ਜੁੜਵਾਂ ਬੱਚਿਆਂ ਦੀ ਮੌਤ ਹੋ ਗਈ ਸੀ।
ਉਹ ਕਾਫ਼ੀ ਸਮੇਂ ਤੋਂ ਪਰੇਸ਼ਾਨ ਸੀ। ਜਦੋਂ ਉਸ ਨੇ ਬੱਚੇ ਨੂੰ ਖੇਡਦੇ ਦੇਖਿਆ, ਤਾਂ ਉਸ ਨੇ ਉਸ ਨੂੰ ਘਰ ਲੈ ਜਾਣ ਅਤੇ ਪਾਲਣ-ਪੋਸ਼ਣ ਕਰਨ ਦਾ ਫੈਸਲਾ ਕੀਤਾ। ਹਾਲਾਂਕਿ, ਪੁਲਿਸ ਔਰਤ ਦੇ ਬਿਆਨਾਂ ਦੀ ਸ਼ੱਕ ਦੇ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਨੂੰ ਬੱਚਿਆਂ ਦੀ ਤਸਕਰੀ ਦਾ ਸ਼ੱਕ ਹੈ। ਫਿਲਹਾਲ ਪੁਲਿਸ ਇਸ ਵੇਲੇ ਮਾਮਲੇ ਦੀ ਜਾਂਚ ਕਰ ਰਹੀ ਹੈ ਨਾਲ ਹੀ ਜੀਆਰਪੀ ਅਧਿਕਾਰੀ ਵੀ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ।
(For more news apart from “ Congress leader KS Alagiri speak on BJP MP Kangana Ranaut, ” stay tuned to Rozana Spokesman.)