ਜਲਾਲਾਬਾਦ 'ਚ ਜ਼ਿਮਨੀ ਚੋਣਾਂ ਲਈ ਪ੍ਰਸ਼ਾਸਨ ਵੱਲੋਂ ਤਿਆਰੀਆਂ ਜ਼ੋਰਾਂ ’ਤੇ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ ਦੇ ਨਾਲ ਨਾਲ ਪੈਰਾਮਿਲਟਰੀ ਵੀ ਤੈਨਾਤ

Elections in Jalalabad

ਜਲਾਲਾਬਾਦ: ਜਲਾਲਾਬਾਦ ਜ਼ਿਮਨੀ ਚੋਣਾਂ ਲਈ ਕੱਲ੍ਹ 21 ਅਕਤੂਬਰ ਨੂੰ ਵੋਟਿੰਗ ਹੋਣੀ ਹੈ। ਜਿਸ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਲਾਲਾਬਾਦ ਵਿਧਾਨ ਸਭਾ ਹਲਕੇ ਵਿੱਚ ਕੁੱਲ 239 ਪੋਲਿੰਗ ਬੂਥ ਹਨ। ਜਿਨ੍ਹਾਂ ਦੇ ਵਿੱਚੋਂ 100 ਪਲਿੰਗ ਬੂਥ ਸੈਂਸਟਿਵ ਅਤੇ 4 ਪੋਲਿੰਗ ਬੂਥ ਮੋਸਟ ਸੈਂਸਟਿਵ ਕਰਾਰ ਦਿੱਤੇ ਗਏ ਹਨ।

ਰਿਟਰਨਿੰਗ ਅਫਸਰ ਕੇਸ਼ਵ ਗੋਇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਸਾਰੇ ਬੂਥਾਂ ਤੇ ਵੀਡੀਓਗ੍ਰਾਫੀ ਕੀਤੀ ਜਾਵੇਗੀ ਅਤੇ ਜੋ ਇੱਕ 104 ਬੂਥ ਸੈਂਸਟਿਵ ਅਤੇ ਮੋਸਟ ਸੈਂਸਟਿਵ ਕਰਾਰ ਦਿੱਤੇ ਗਏ ਹਨ। ਇਨ੍ਹਾਂ ਦੇ ਅੰਦਰ ਅਤੇ ਬਾਹਰ ਦੋਨਾਂ ਜਗ੍ਹਾ ਤੇ ਵੀਡੀਓਗ੍ਰਾਫੀ ਕੀਤੀ ਜਾਏਗੀ। ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪੋਲਿੰਗ ਹੋਵੇਗੀ ਜਿਸ ਦੇ ਲਈ ਟ੍ਰੇਨਿੰਗ ਉਪਰੰਤ ਟੀਮਾਂ ਨੂੰ ਪੋਲਿੰਗ ਬੂਥਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ।

ਇੱਥੇ ਜ਼ਿਕਰਯੋਗ ਹੈ ਕਿ ਇਸ ਵਾਰ ਜ਼ਿਮਨੀ ਚੋਣਾਂ ਦੇ ਵਿਚ ਪੰਜਾਬ ਪੁਲਸ ਦੇ ਨਾਲ ਨਾਲ ਪੈਰਾ ਮਿਲਟਰੀ ਫੋਰਸਿਜ਼ ਨੂੰ ਵੀ ਤੈਨਾਤ ਕੀਤਾ ਗਿਆ ਹੈ ਅਤੇ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ। ਉਹਨਾਂ ਦਸਿਆ ਕਿ 239 ਬੂਥਾਂ ਤੇ ਵੈਬਕਾਸਟਿੰਗ ਹੋ ਰਹੀ ਹੈ। ਬਾਕੀ 104 ਬੂਥਾਂ ਤੇ ਵੀ ਬਾਹਰ ਵੈਬਕਾਸਟਿੰਗ ਹੋ ਰਹੀ ਹੈ।

ਦੱਸ ਦਈਏ ਕਿ ਸੂਬੇ ਦੇ 4 ਹਲਕਿਆਂ ਮੁਕੇਰੀਆਂ ਦਾਖਾ ਫਗਵਾੜਾ ਅਤੇ ਜਲਾਲਾਬਾਦ ਵਿਚ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਨੂੰ ਲੈਕੇ ਚੋਣ ਕਮਿਸ਼ਨ ਦੇ ਮੁਲਾਜ਼ਮ ਤਿਆਰੀਆਂ ਚ ਲੱਗੇ ਹੋਏ ਹਨ। ਉਨ੍ਹਾਂ ਦੇ ਨਾਲ ਨਾਲ ਉਮੀਦਵਾਰਾਂ ਨੇ ਵੀ ਕਮਰ ਕਸੀ ਹੋਈ ਹੈ।

ਜਿਨ੍ਹਾਂ ਵਲੋਂ ਜਨਤਾ ਨੂੰ ਵੋਟਾਂ ਦੇਣ ਲਈ ਚੋਣ ਮੁਹਿੰਮਾਂ ਵੀ ਚਲਾਈਆਂ ਜਾ ਚੁੱਕੀਆਂ ਹਨ। ਬਸ ਹੁਣ ਇੰਤਜ਼ਾਰ ਹੈ 21 ਤਾਰੀਕ ਜਦੋਂ ਵੋਟਿੰਗ ਹੋਣੀ ਹੈ ਤੇ ਮਗਰੋਂ 24 ਤਾਰੀਕ ਦਾ ਜਦੋਂ ਇਨ੍ਹਾਂ ਚੋਣਾਂ ਦੇ ਨਤੀਜੇ ਆਉਣੇ ਹਨ ਜੋ ਕਿ ਜੇਤੂ ਉਮੀਦਵਾਰਾਂ ਦੇ ਨਾਮ ਐਲਾਨਣਗੀਆਂ ਤੇ ਕੌਣ ਜਿੱਤ ਦਾ ਝੰਡਾ ਲਹਿਰਾਏਏਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।