ਅੱਜ ਹੀ ਪੇਸ਼ ਕਰਨਾ ਚਾਹੀਦਾ ਸੀ ਮਹੱਤਵਪੂਰਨ ਬਿਲ : ਬੀਰ ਦਵਿੰਦਰ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਅੱਜ ਹੀ ਪੇਸ਼ ਕਰਨਾ ਚਾਹੀਦਾ ਸੀ ਮਹੱਤਵਪੂਰਨ ਬਿਲ : ਬੀਰ ਦਵਿੰਦਰ ਸਿੰਘ

image

ਚੰਡੀਗੜ੍ਹ, 19 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਵਿਚ ਵਿਆਪਕ ਪੱਧਰ ਉਤੇ, ਕਿਸਾਨ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਮੰਗ ਤੇ, ਭਾਰਤ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ, ਮੁੱਢੋਂ ਰੱਦ ਕਰਨ ਦੇ ਮਨਸ਼ੇ ਨਾਲ ਸੱਦੇ ਗਏ, ਪੰਜਾਬ ਵਿਧਾਨ ਸਭਾ ਦੇ ਇਜਲਾਸ  ਵਿਚ, ਇਸ ਮਹੱਤਵਪੂਰਨ ਪ੍ਰਸਤਾਵਿਤ ਬਿਲ ਨੂੰ ਅੱਜ ਹੀ ਪੇਸ਼ ਕਰਨਾ ਬਣਦਾ ਸੀ, ਕਿਉਂਕਿ ਇਹ ਵਿਸ਼ੇਸ਼ ਇਜਲਾਸ, ਸੱਦਿਆ ਹੀ ਇਸ ਮਨਸ਼ੇ ਨਾਲ ਗਿਆ ਸੀ। ਯੋਗ ਵਿਧੀ ਤਾਂ ਇਹ ਸੀ ਕਿ ਪੰਜਾਬ ਸਰਕਾਰ ਇਸ ਬਿਲ ਨੂੰ ਨੂੰ ਪੇਸ਼ ਕਰਨ ਉਪਰੰਤ, ਸਦਨ ਦੀ ਬੈਠਕ ਨੂੰ, ਕਲ ਮਿਤੀ 20 ਅਕਤੂਬਰ ਤਕ ਮੁਲਤਵੀ ਕਰਵਾ ਦਿੰਦੀ, ਤਾਕਿ ਸਦਨ ਦੇ ਮੈਂਬਰਾਂ ਨੂੰ ਪ੍ਰਸਤਾਵਿਤ ਬਿਲ ਦੇ ਖਰੜੇ ਨੂੰ ਪੜ੍ਹਨ ਤੇ ਘੋਖਣ ਦਾ ਖੁਲ੍ਹਾ ਸਮਾਂ ਮਿਲ ਜਾਂਦਾ ਅਤੇ ਇਸ ਆਧਾਰ 'ਤੇ ਉਹ, ਇਸ ਪ੍ਰਸਤਾਵਿਤ ਬਿਲ 'ਤੇ ਹੋਣ ਵਾਲੀ ਬਹਿਸ ਵਿਚ, ਅਪਣੇ ਤਰਕ-ਵਿਤਰਕ ਦੁਆਰਾ ਉਸਾਰੂ ਯੋਗਦਾਨ ਪਾ ਸਕਦੇ ਸਨ ਅਤੇ ਜੇ ਵਿਰੋਧੀ ਧਿਰ ਵਲੋਂ, ਜ਼ਰੂਰੀ