ਮੋਦੀ ਨੇ ਅੰਬਾਨੀ ਦੀ 5 ਗੁਣਾਂ ਜਾਇਦਾਦ ਵਧਾਈ : ਬੀਬੀ ਖਾਲੜਾ

ਏਜੰਸੀ

ਖ਼ਬਰਾਂ, ਪੰਜਾਬ

ਮੋਦੀ ਨੇ ਅੰਬਾਨੀ ਦੀ 5 ਗੁਣਾਂ ਜਾਇਦਾਦ ਵਧਾਈ : ਬੀਬੀ ਖਾਲੜਾ

image

ਗ਼ਰੀਬ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਵਲ ਧੱਕਿਆ

ਅੰਮ੍ਰਿਤਸਰ, 19 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ  ਪਰਮਜੀਤ ਕੌਰ ਖਾਲੜਾ, ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਸਤਵੰਤ ਸਿੰਘ ਮਾਣਕ, ਸਤਵਿੰਦਰ ਸਿੰਘ, ਪ੍ਰਵੀਨ ਕੁਮਾਰ, ਗੁਰਜੀਤ ਸਿੰਘ ਨੇ ਕਿਹਾ ਕਿ ਮੋਦੀਕਿਆਂ ਨੇ ਮੁਕੇਸ਼ ਅੰਬਾਨੀ ਦੀ ਜਾਇਦਾਦ ਜੋ 2015 ਵਿਚ 18.5 ਅਰਬ ਡਾਲਰ ਸੀ ਹੁਣ 88.7 (6.58 ਲੱਖ ਕਰੋੜ ਰੁਪਏ) ਅਰਬ ਡਾਲਰ ਕਰ ਦਿਤੀ ਹੈ ਪਰ ਕਿਸਾਨ ਗ਼ਰੀਬ ਨੂੰ ਖ਼ੁਦਕੁਸ਼ੀਆਂ ਵਿਚ ਧੱਕ ਦਿਤਾ ਹੈ। ਕੇ.ਐਮ.ਓ ਨੇ ਕਿਹਾ ਮੰਨੂਵਾਦੀਆਂ ਦਾ ਵਿਕਾਸ ਵੀ ਝੂਠਾ ਅਤੇ ਇਨਸਾਫ਼ ਵੀ ਝੂਠਾ ਹੈ । ਕਿਸਾਨਾਂ ਨੂੰ ਲਗਾਤਾਰ ਲਾਰੇ ਲਾਏ ਜਾਂਦੇ ਰਹੇ ਕਿ ਤੁਹਾਡੀ ਆਮਦਨ ਦੁਗਣੀ ਕਰ ਦਿਤੀ ਜਾਵੇਗੀ, ਹਰ ਕਿਸਾਨ ਗ਼ਰੀਬ ਦੇ ਖਾਤੇ ਵਿਚ ਕਾਲਾ ਧੰਨ ਬਾਹਰੋਂ ਲਿਆ ਕੇ 15-15 ਲੱਖ ਰੁਪਏ ਪਾਏ ਜਾਣਗੇ। ਪਰ ਹੋਇਆ ਬਿਲਕੁਲ ਉਲਟ ਕਿਸਾਨਾਂ ਦੀ ਜਿਹੜੀ ਜ਼ਮੀਨ 2-2 ਕਿਲੇ ਸੀ ਉਹ ਖੋਹਣ ਲਈ ਮੋਦੀ ਸਰਕਾਰ ਖੇਤੀ ਕਾਨੂੰਨ ਲੈ ਆਈ। ਜਿਹੜੀ ਜੇਬ ਵਿਚ 10 ਰੁਪਏ ਸਨ ਉਹ ਵੀ ਖੋਹ ਲਏ ਗਏ। ਕੇ.ਐਮ.ਓ ਨੇ ਕਿਹਾ ਕਿ ਮੰਨੂਵਾਦੀਆਂ ਦਾ ਪਾਪੀਆਂ ਨਾਲ ਗਠਜੋੜ ਹੈ ਜਿਸ ਕਾਰਨ ਅੰਬਾਨੀ, ਅਦਾਨੀ, ਟਾਟੇ, ਬਿਰਲੇ, ਰਾਮਦੇਵ, ਬਾਦਲਕੇ, ਭਾਜਪਾਈ, ਕਾਂਗਰਸੀਆਂ ਨੇ ਜਾਇਦਾਦਾਂ ਦੇ ਅੰਬਾਰ ਲਾ ਲਏ ਹਨ। ਗੁਰਬਾਣੀ ਦਾ ਫ਼ਰਮਾਨ ਹੈ ਕਿ ਪਾਪਾਂ ਬਿਨਾਂ ਜਾਇਦਾਦਾਂ ਦੇ ਅੰਬਾਰ ਨਹੀਂ ਲਗਦੇ। ਕੇ.ਐਮ.ਓ ਨੇ ਕਿਹਾ ਪ੍ਰਧਾਨ ਮੰਤਰੀ ਹੁਰੀਂ 8000 ਕਰੋੜ ਰੁਪਏ ਦੇ ਜਹਾਜ਼ ਵਿਚ ਝੂਟੇ ਲੈ ਰਹੇ ਹਨ। ਇਕੱਲੇ ਅੰਬਾਨੀ ਤੀਜੇ ਹਿੱਸੇ ਦੀ ਜਾਇਦਾਦ ਨਾਲ ਸਾਰੇ ਪੰਜਾਬ ਦਾ ਕਰਜ਼ਾ ਉਤਰ ਸਕਦਾ ਹੈ। ਜੇ ਪ੍ਰਧਾਨ ਮੰਤਰੀ 8000 ਹਜ਼ਾਰ ਕਰੋੜ ਰੁਪਏ ਦਾ ਜਹਾਜ਼ ਨਾ ਖ਼ਰੀਦਦਾ ਤਾਂ ਪੰਜਾਬ ਦੇ ਸਾਰੇ ਗ਼ਰੀਬਾਂ ਦੇ ਕਰਜ਼ੇ ਲਾਹੇ ਜਾਣ।

ਕੈਪਸ਼ਨ-ਏ ਐਸ ਆਰ ਬਹੋੜੂ— 19— 1— ਬੀਬੀ ਪ੍ਰਮਜੀਤ ਕੌਰ ਖਾਲੜਾ, ਐਡਵੋਕੇਟ ਜਗਦੀਪ ਸਿੰਘ ਰੰਧਾਵਾ ਤੋ ਹੋਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ।