ਗੋਲ਼ੀ ਲੱਗਣ ਨਾਲ ਨਾਭਾ ਦੇ DSP ਦੀ ਭੇਤਭਰੀ ਹਾਲਤ 'ਚ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਮਾਮਲੇ ਦੀ ਜਾਂਚ ਨਾਭਾ ਥਾਣਾ ਕੋਤਵਾਲੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

DSP of Nabha died in a mysterious condition due to bullet injury

 

ਨਾਭਾ: ਸ਼ਹਿਰ ਦੇ ਪੌਸ਼ ਇਲਾਕੇ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਐੱਸ. ਓ. ਜੀ. ਵਿੰਗ ਪਟਿਆਲਾ ’ਚ ਤਾਇਨਾਤ ਡੀ. ਐੱਸ. ਪੀ. ਗਗਨਦੀਪ ਸਿੰਘ ਭੁੱਲਰ ਦੀ ਬੁੱਧਵਾਰ ਰਾਤ ਅਚਾਨਕ ਗੋਲ਼ੀ ਲੱਗਣ ਨਾਲ ਮੌਤ ਹੋ ਗਈ। ਇਹ ਮੌਤ ਕਿਵੇਂ ਹੋਈ, ਪੁਲਿਸ ਜਾਂਚ ਵਿੱਚ ਜੁੱਟ ਗਈ। ਦੇਰ ਰਾਤ ਨੂੰ ਹੀ ਪਟਿਆਲਾ ਦੇ ਐੱਸ.ਐੱਸ.ਪੀ. ਦੀਪਕ ਪਾਰਿਕ ਮੌਕੇ 'ਤੇ ਪਹੁੰਚੇ। ਜਾਣਕਾਰੀ ਅਨੁਸਾਰ ਨਾਭਾ ਵਾਸੀ ਡੀ. ਐੱਸ. ਪੀ. ਭੁੱਲਰ ਦੀ ਮੌਤ ਉਨ੍ਹਾਂ ਦੇ ਆਪਣੇ ਘਰ ’ਚ ਹੀ 32 ਬੋਰ ਨਿੱਜੀ ਰਿਵਾਲਵਰ ਨਾਲ ਹੋਈ ਹੈ। ਮ੍ਰਿਤਕ ਦੇਹ ਨੂੰ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰੱਖਿਆ ਗਿਆ ਹੈ। ਮਾਮਲੇ ਦੀ ਜਾਂਚ ਨਾਭਾ ਥਾਣਾ ਕੋਤਵਾਲੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

ਡੀ.ਐੱਸ.ਪੀ. ਦੀ ਮੌਤ ਦਾ ਜਦੋਂ ਪਤਾ ਲੱਗਾ ਤਾਂ ਸ਼ਹਿਰ ਵਿੱਚ ਮਾਤਮ ਛਾ ਗਿਆ। ਇਸ ਮੌਕੇ ਨਾਭਾ ਦੇ ਐੈੱਸ.ਐੈੱਚ.ਓ. ਹੈਰੀ ਬੋਪਾਰਾਏ ਨੇ ਦੱਸਿਆ ਕਿ ਡੀ.ਐੱਸ.ਪੀ. ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ। ਇਹ ਗੋਲੀ ਕਿਵੇਂ ਚੱਲੀ, ਇਸ ਦੇ ਕਾਰਨਾਂ ਦਾ ਪਤਾ ਲਗਾ ਰਹੇ ਹਾਂ। ਇਸ ਮੌਕੇ ਨਾਭਾ ਦੇ ਐੈੱਸ.ਐੈੱਚ.ਓ. ਹੈਰੀ ਬੋਪਾਰਾਏ ਨੇ ਕਿਹਾ ਕਿ ਡੀ.ਐੱਸ.ਪੀ. ਗਗਨਦੀਪ ਸਿੰਘ ਭੁੱਲਰ ਦੀ ਮੌਤ ਸਿਰ 'ਤੇ ਗੋਲੀ ਲੱਗਣ ਨਾਲ ਹੋਈ ਹੈ, ਅਸੀਂ ਕਾਰਨਾਂ ਦਾ ਪਤਾ ਲਗਾ ਰਹੇ ਹਾਂ ਕਿ ਉਨ੍ਹਾਂ ਦੀ ਮੌਤ ਕਿਵੇਂ ਹੋਈ ਹੈ।