ਪੁਲਿਸ ਦੇ ਹੱਥੇ ਚੜਿ੍ਹਆ ਫ਼ਰਾਰ ਗੈਂਗਸਟਰ ਦੀਪਕ ਟੀਨੂੰ ਸਪੈਸ਼ਲ ਸੈੱਲ ਦੀ ਟੀਮ ਨੇ ਰਾਜਸਥਾਨ ਤੋਂ ਕੀਤਾ ਗਿ੍ਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਦੇ ਹੱਥੇ ਚੜਿ੍ਹਆ ਫ਼ਰਾਰ ਗੈਂਗਸਟਰ ਦੀਪਕ ਟੀਨੂੰ ਸਪੈਸ਼ਲ ਸੈੱਲ ਦੀ ਟੀਮ ਨੇ ਰਾਜਸਥਾਨ ਤੋਂ ਕੀਤਾ ਗਿ੍ਫ਼ਤਾਰ

image

 


ਚੰਡੀਗੜ੍ਹ, 19 ਅਕਤੂਬਰ (ਸਸਸ): ਪੁਲਿਸ ਹਿਰਾਸਤ ਵਿਚੋਂ ਫ਼ਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਨੂੰ  ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗਿ੍ਫ਼ਤਾਰ ਕਰ ਲਿਆ ਹੈ | ਸਪੈਸ਼ਲ ਸੈੱਲ ਦੀ ਟੀਮ ਨੇ ਟੀਨੂੰ ਨੂੰ  ਰਾਜਸਥਾਨ ਤੋਂ ਗਿ੍ਫ਼ਤਾਰ ਕੀਤਾ ਹੈ | ਟੀਨੂੰ ਨੂੰ  ਜਲਦ ਹੀ ਮਾਨਸਾ ਲਿਆਂਦਾ ਜਾਵੇਗਾ |
ਦਸਣਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਦੋਸ਼ੀ ਗੈਂਗਸਟਰ ਦੀਪਕ ਟੀਨੂੰ ਪੰਜਾਬ ਮਾਨਸਾ ਤੋਂ ਪੁਲਿਸ ਹਿਰਾਸਤ ਵਿਚੋਂ ਫ਼ਰਾਰ ਹੋ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਵਿਚ ਪੁਲਿਸ ਨੂੰ  ਅਲਰਟ ਕਰ ਦਿਤਾ ਗਿਆ ਅਤੇ ਸਰਹੱਦਾਂ 'ਤੇ ਸੁਰੱਖਿਆ ਵੀ ਵਧਾ ਦਿਤੀ ਗਈ | ਟੀਨੂੰ ਦੀ ਪ੍ਰੇਮਿਕਾ ਨੂੰ  ਵੀ ਹਾਲ ਹੀ ਵਿਚ ਗਿ੍ਫ਼ਤਾਰ ਕੀਤਾ ਗਿਆ ਸੀ ਜਿਸ ਨੇ ਪੁਛਗਿਛ ਦੌਰਾਨ ਕਈ ਪ੍ਰਗਟਾਵੇ ਕੀਤੇ ਹਨ | ਇਸ ਨਾਲ ਹੀ ਟੀਨੂੰ ਦੀ ਪ੍ਰੇਮਿਕਾ ਨੇ ਪੁਛਗਿਛ ਵਿਚ ਵੱਡੇ ਪ੍ਰਗਟਾਵੇੇ ਕੀਤੇ ਹਨ ਕਿ ਦੀਪਕ ਟੀਨੂੰ ਜਦੋਂ ਫ਼ਰਾਰ ਹੋ ਗਿਆ ਸੀ ਤਾਂ ਉਸ ਨੇ ਲਹਿਰਾਗਾਗਾ ਦੇ ਇਕ ਵਿਅਕਤੀ ਤੋਂ ਕੱੁਝ ਨਕਦੀ ਵੀ ਲਈ ਸੀ ਅਤੇ ਦੀਪਕ ਟੀਨੂੰ ਇਸੇ ਰਸਤੇ ਹਰਿਆਣਾ ਵਿਚ ਦਾਖ਼ਲ ਹੋਇਆ ਸੀ |
ਇਸ ਦੌਰਾਨ ਉਹ ਹਰਿਆਣਾ ਸਮੇਤ ਦੋ ਥਾਵਾਂ 'ਤੇ ਰੁਕੇ | ਪੁਲਿਸ ਹੁਣ ਉਸ ਦੇ ਦੋਵੇਂ ਟਿਕਾਣਿਆਂ 'ਤੇ ਪਨਾਹ ਦੇਣ ਵਾਲੇ ਵਿਅਕਤੀਆਂ ਨੂੰ  ਗਿ੍ਫ਼ਤਾਰ ਕਰਨ ਵਿਚ ਲੱਗੀ ਹੋਈ ਹੈ |