ਮਲਿਕਾਰਜੁਨ ਖੜਗੇ ਬਣੇ ਕਾਂਗਰਸ ਦੇ ਨਵੇਂ ਪ੍ਰਧਾਨ, 24 ਸਾਲਾਂ ਬਾਅਦ ਗ਼ੈਰ-ਗਾਂਧੀ ਦੇ ਹੱਥ ਪਾਰਟੀ ਦੀ ਕਮਾਨ

ਏਜੰਸੀ

ਖ਼ਬਰਾਂ, ਪੰਜਾਬ

ਮਲਿਕਾਰਜੁਨ ਖੜਗੇ ਬਣੇ ਕਾਂਗਰਸ ਦੇ ਨਵੇਂ ਪ੍ਰਧਾਨ, 24 ਸਾਲਾਂ ਬਾਅਦ ਗ਼ੈਰ-ਗਾਂਧੀ ਦੇ ਹੱਥ ਪਾਰਟੀ ਦੀ ਕਮਾਨ

image


ਗਾਂਧੀ ਪ੍ਰਵਾਰ ਦੇ ਵਿਸ਼ਵਾਸਪਾਤਰ ਖੜਗੇ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਥਾਂ ਲਈ


ਨਵੀਂ ਦਿੱਲੀ, 19 ਅਕਤੂਬਰ : ਕਾਂਗਰਸ ਪਾਰਟੀ ਨੂੰ  24 ਸਾਲਾਂ ਬਾਅਦ ਅਪਣਾ ਪਹਿਲਾ ਗ਼ੈਰ-ਗਾਂਧੀ ਪ੍ਰਧਾਨ ਮਿਲਿਆ ਹੈ | ਇਸ ਤੋਂ ਪਹਿਲਾਂ ਸੀਤਾਰਾਮ ਕੇਸਰੀ ਗ਼ੈਰ-ਗਾਂਧੀ ਪ੍ਰਧਾਨ ਰਹਿ ਚੁੱਕੇ ਹਨ | ਖੜਗੇ (80) ਨੇ ਕਾਂਗਰਸ 'ਚ ਸੋਨੀਆ ਗਾਂਧੀ ਦੀ ਥਾਂ ਲਈ ਹੈ | ਮਲਿਕਾਰਜੁਨ ਖੜਗੇ ਨੇ ਸਸੀ ਥਰੂਰ ਨੂੰ  6825 ਵੋਟਾਂ ਨਾਲ ਹਰਾਇਆ | ਖੜਗੇ ਨੂੰ  7897 ਵੋਟਾਂ ਮਿਲੀਆਂ, ਜਦਕਿ ਥਰੂਰ ਨੂੰ  ਸਿਰਫ਼ 1072 ਵੋਟਾਂ ਹੀ ਮਿਲ ਸਕੀਆਂ | 416 ਵੋਟਾਂ ਰੱਦ ਹੋ ਗਈਆਂ |
ਨਤੀਜਿਆਂ ਤੋਂ ਤੁਰੰਤ ਬਾਅਦ ਥਰੂਰ ਨੇ ਖੜਗੇ ਨੂੰ  ਵਧਾਈ ਦਿਤੀ ਅਤੇ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਦਾ ਧਨਵਾਦ ਕੀਤਾ | ਉਦੋਂ ਹੀ ਉਹ ਉਨ੍ਹਾਂ ਨੂੰ  ਮਿਲਣ ਲਈ ਦਿੱਲੀ ਸਥਿਤ ਖੜਗੇ ਦੀ ਰਿਹਾਇਸ 'ਤੇ ਪਹੁੰਚੇ | ਥਰੂਰ ਨੇ ਚੋਣ ਨਤੀਜਿਆਂ ਦੇ ਐਲਾਨ ਤੋਂ ਪਹਿਲਾਂ ਹੀ ਅਪਣੀ ਹਾਰ ਮੰਨ ਲਈ ਅਤੇ ਖੜਗੇ  ਨੂੰ  ਵਧਾਈ ਦਿਤੀ | ਹਾਲਾਂਕਿ ਉਨ੍ਹਾਂ ਦੇ ਮੁੱਖ ਚੋਣ ਏਜੰਟ ਸਲਮਾਨ ਸੋਜ਼ ਨੇ ਵੋਟਿੰਗ 'ਚ ਧਾਂਦਲੀ ਦਾ ਦੋਸ਼ ਲਗਾਇਆ ਸੀ |  ਕਾਂਗਰਸ ਪ੍ਰਧਾਨ ਦੇ ਅਹੁਦੇ ਲਈ 17 ਅਕਤੂਬਰ ਨੂੰ  ਵੋਟਿੰਗ ਹੋਈ ਸੀ |
ਰਾਜਨੀਤੀ ਵਿਚ 50 ਸਾਲ ਤੋਂ ਵਧ ਸਮੇਂ ਤੋਂ ਸਰਗਰਮ ਖੜਗੇ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਪ੍ਰਧਾਨ ਬਣਨ ਵਾਲੇ ਐਸ
ਨਿਜਾਿਲੰਗੱਪਾ ਦੇ ਬਾਅਦ ਕਰਨਾਟਕ ਦੇ ਦੂਜੇ ਨੇਤਾ ਅਤੇ ਜਗਜੀਵਨ ਰਾਮ ਦੇ ਬਾਅਦ ਇਸ ਅਹੁਦੇ 'ਤੇ ਪਹੁੰਚਣ ਵਾਲੇ ਦੂਜੇ ਦਲਿਤ ਨੇਤਾ ਵੀ ਹਨ | ਗਾਂਧੀ ਪ੍ਰਵਾਰ ਦੇ ਵਿਸ਼ਵਾਸ਼ਪਾਤਰ ਮੰਨੇ ਜਾਣ ਵਾਲੇ ਖੜਗੇ ਨੇ ਕਈ ਮੰਤਰਾਲਿਆਂ ਦੀ ਜ਼ਿੰਮੇਦਾਰੀ ਵੀ ਸੰਭਾਲੀ |
ਉਧਰ ਵੋਟਾਂ ਦੀ ਗਿਣਤੀ ਦੌਰਾਨ ਸਸੀ ਥਰੂਰ ਦੀ ਟੀਮ ਨੇ ਪਾਰਟੀ ਦੀ ਮੁੱਖ ਚੋਣ ਅਥਾਰਟੀ ਨੂੰ  ਪੱਤਰ ਲਿਖ ਕੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੌਰਾਨ Tਬਹੁਤ ਗੰਭੀਰ ਬੇਨਿਯਮੀਆਂ'' ਦਾ ਮੁੱਦਾ ਉਠਾਇਆ ਅਤੇ ਮੰਗ ਕੀਤੀ ਕਿ ਸੂਬੇ ਵਿਚ ਪਈਆਂ ਸਾਰੀਆਂ ਵੋਟਾਂ ਨੂੰ  ਰੱਦ ਕੀਤਾ ਜਾਵੇ | ਥਰੂਰ ਦੀ ਪ੍ਰਚਾਰ ਨੇ ਪੰਜਾਬ ਅਤੇ ਤੇਲੰਗਾਨਾ ਵਿਚ ਵੀ ਚੋਣਾਂ ਦੇ ਸੰਚਾਲਨ ਵਿਚ Tਗੰਭੀਰ ਮੁੱਦੇ'' ਉਠਾਏ ਸਨ |