ਪੰਜਾਬ ਪਰਾਲੀ ਸਾੜਨ ਤੋਂ ਰੋਕਣ ਲਈ ਲੋੜੀਂਦੇ ਕਦਮ ਨਹੀਂ ਚੁਕ ਰਿਹਾ : ਕੇਂਦਰ
ਪੰਜਾਬ ਪਰਾਲੀ ਸਾੜਨ ਤੋਂ ਰੋਕਣ ਲਈ ਲੋੜੀਂਦੇ ਕਦਮ ਨਹੀਂ ਚੁਕ ਰਿਹਾ : ਕੇਂਦਰ
ਹਰਿਆਣਾ ਵਿਚ ਪਰਾਲੀ ਪ੍ਰਬੰਧਨ ਦੀ ਸਥਿਤੀ ਪੰਜਾਬ ਤੋਂ ਬਿਹਤਰ : ਤੋਮਰ
ਨਵੀਂ ਦਿੱਲੀ, 19 ਅਕਤੂਬਰ : ਫ਼ਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਦੇ ਮੁੱਦਿਆਂ 'ਤੇ ਰਾਜਾਂ ਨਾਲ ਕੇਂਦਰੀ ਅੰਤਰ-ਮੰਤਰਾਲਾ ਬੈਠਕ ਦੀ ਪ੍ਰਧਾਨਗੀ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਨਰੇਂਦਰ ਸਿੰਘ ਤੋਮਰ ਨੇ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਭੂਪੇਂਦਰ ਯਾਦਵ ਅਤੇ ਕੇਂਦਰ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਪਰਸੋਤਮ ਰੁਪਾਲਾ ਦੀ ਸਹਿ-ਪ੍ਰਧਾਨਗੀ ਨਾਲ ਕੀਤੀ | ਤਿੰਨਾਂ ਮੰਤਰੀਆਂ ਨੇ ਪਰਾਲੀ ਸਾੜਨ ਨੂੰ ਰੋਕਣ ਲਈ ਰਾਜਾਂ ਨਾਲ ਡੂੰਘੀ ਗੱਲਬਾਤ ਕੀਤੀ |
ਤੋਮਰ ਨੇ ਕਿਹਾ ਕਿ ਸਬੰਧਤ ਰਾਜ ਸਰਕਾਰਾਂ ਦੁਆਰਾ ਪ੍ਰਭਾਵਤ ਜ਼ਿਲਿ੍ਹਆਂ ਵਿਚ ਕੁਲੈਕਟਰਾਂ ਦੀ ਜਵਾਬਦੇਹੀ ਤੈਅ ਕਰਨ ਦੀ ਲੋੜ ਹੈ, ਜਦੋਂ ਕਿ ਯਾਦਵ ਨੇ ਕਿਹਾ ਕਿ ਰਾਜਾਂ ਨੂੰ ਤੁਰੰਤ ਪ੍ਰਭਾਵੀ ਉਪਾਅ ਲਾਗੂ ਕਰਨੇ ਚਾਹੀਦੇ ਹਨ | ਰੁਪਾਲਾ ਨੇ ਪੰਜਾਬ ਵਿਚ ਪਰਾਲੀ ਸਾੜਨ ਦੀ ਸਮੱਸਿਆ ਲਈ ਵਿਸ਼ੇਸ਼ ਤੌਰ 'ਤੇ ਸਰਗਰਮ ਕਦਮ ਚੁੱਕਣ 'ਤੇ ਜੋਰ ਦਿਤਾ | ਇਸ ਦੌਰਾਨ ਕੇਂਦਰ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਦੀਆਂ ਖ਼ਾਸਕਰ ਪੰਜਾਬ 'ਚ ਤੇਜੀ ਨਾਲ ਵਧਣ ਲਗੀਆਂ ਹਨ ਅਤੇ ਸੂਬਾ ਸਰਕਾਰ ਨੇ ਖੇਤਾਂ ਵਿਚ ਪਰਾਲੀ ਸਾੜਨ ਤੋਂ ਰੋਕਣ ਲਈ
ਲੋੜੀਂਦੇ ਕਦਮ ਨਹੀਂ ਉਠਾਏ ਹਨ | ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) 'ਚ ਪਰਾਲੀ ਸਾੜਨ ਦੇ ਮੁੱਦੇ 'ਤੇ ਇਕ ਅੰਤਰ-ਮੰਤਰਾਲਾ ਮੀਟਿੰਗ ਵਿਚ ਕੇਂਦਰੀ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਖੇਤਾਂ 'ਚ ਪਰਾਲੀ ਨੂੰ ਅੱਗ ਲਾਉਣ ਦੀ ਘਟਨਾਵਾਂ ਨੂੰ ਰੋਕਣ ਦੀ ਕਾਰਵਾਈ ਵਿਚ ਤੇਜੀ ਨਹੀਂ ਦਿਖਾ ਰਿਹਾ ਹੈ |
ਵਾਤਾਵਰਣ ਮੰਤਰਾਲਾ ਦੇ ਇਕ ਬਿਆਨ ਮੁਤਾਬਕ ਕੇਂਦਰੀ ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਜ਼ਿਕਰ ਕੀਤਾ ਕਿ ਹਰਿਆਣਾ ਵਿਚ ਪਰਾਲੀ ਪ੍ਰਬੰਧਨ ਦੀ ਸਥਿਤੀ ''ਪੰਜਾਬ ਦੇ ਮੁਕਾਬਲੇ 'ਚ ਕਾਫ਼ੀ ਬਿਹਤਰ ਹੈ |'' ਬਿਆਨ ਵਿਚ ਕਿਹਾ ਗਿਆ, ''ਪਿਛਲੇ ਸਾਲ ਦੇ ਮੁਕਾਬਲੇ 15 ਅਕਤੂਬਰ ਤਕ ਪਰਾਲੀ ਸਾੜਨ ਦੀ ਘਟਨਾਵਾਂ ਘੱਟ ਸੀ ਪਰ ਹੁਣ ਇਹ ਖ਼ਾਸਕਰ ਪੰਜਾਬ ਵਿਚ ਤੇਜ਼ੀ ਨਾਲ ਵਧਣ ਲੱਗੀ ਹੈ |'' ਮੰਤਰੀਆਂ ਨੇ ਜ਼ਿਕਰ ਕੀਤਾ ਕਿ ਪੂਸਾ ਬਾਇਓ-ਡੀਕੰਪੋਜ਼ਰ (ਜੈਵਿਕ ਘੋਲ ਜੋ 15-20 ਵਿਚ ਪਰਾਲੀ ਤੋਂ ਖਾਦ ਵਿਚ ਬਦਲ ਜਾਂਦਾ ਹੈ) ਦਾ ਪੰਜਾਬ 'ਚ ਘੱਟ ਖੇਤਰ ਵਿਚ ਛਿੜਕਾਅ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਇਸਤੇਮਾਲ ਨੂੰ ਉਤਸ਼ਾਹਤ ਅਤੇ ਵਧਾਉਣ ਦੀ ਲੋੜ ਹੈ |
ਹਵਾ ਗੁਣਵੱਤਾ ਪ੍ਰੰਬਧਨ ਕਮਿਸ਼ਨ (ਸੀਏਕਿਯੂਐਮ) ਦੇ ਪ੍ਰਧਾਨ ਐਮ.ਐਮ.ਕੁੱਟੀ ਨੇ ਕਿਹਾ ਕਿ ਕਮਿਸ਼ਨ ਵਲੋਂ ਕਈ ਬੈਠਕਾਂ ਅਤੇ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਨੇ 'ਨਾਕਾਫ਼ੀ' ਕਦਮ ਚੁੱਕੇ ਹਨ | ਪੰਜਾਬ ਦੇ ਮੁੱਖ ਸਕੱਤਰ ਨੂੰ ਅੰਮਿ੍ਤਸਰ 'ਚ ਪਰਾਲੀ ਸਾੜਨ ਨੂੰ ਵਧਦੀ ਘਟਨਾਵਾਂ ਨੂੰ ਕੰਟਰੋਲ ਕਰਨ ਅਤੇ ਪਿਛਲੇ ਸਾਲ ਦੀ ਤੁਲਨਾ ਵਿਚ ਸੂਬੇ 'ਚ ਖੇਤਾਂ ਵਿਚ ਪਰਾਲੀ ਸਾੜਨ ਦੇ ਮਾਮਲਿਆਂ 'ਚ 50 ਫ਼ੀ ਸਦੀ ਦੀ ਕਮੀ ਯਕੀਨੀ ਕਰਨ ਲਈ ਕਿਹਾ ਗਿਆ ਸੀ |
੍ਰਮੀਟਿੰਗ ਵਿਚ ਜ਼ਿਕਰ ਕੀਤਾ ਗਿਆ ਕਿ ਮੁੱਖ ਚਿੰਤਾਵਾਂ ਵਿਚੋਂ ਪਜੰਾਬ ਅਤੇ ਹਰਿਆਣਾ 'ਚ ਪਰਾਲੀ ਪ੍ਰਬੰਧਨ ਮਸ਼ੀਨਾਂ ਦੀ ਸਪਲਾਈ 'ਚ ਦੇਰੀ ਹੈ | ਪ੍ਰਤੀਕੂਲ ਮੌਸਮ ਸਬੰਧੀ ਹਾਲਾਤਾਂ ਨਾਲ, ਨੇੜਲੇ ਰਾਜਾਂ ਵਿਚ ਪਰਾਲੀ ਸਾੜਨਾ ਰਾਸ਼ਟਰੀ ਰਾਜਧਾਨੀ ਵਿਚ ਅਕਤੂਬਰ ਅਤੇ ਨਵੰਬਰ ਵਿਚ ਹਵਾ ਪ੍ਰਦੂਸ਼ਣ ਦੇ ਪਧਰ 'ਚ ਖ਼ਤਰਨਾਕ ਵਾਧੇ ਦਾ ਇਕ ਪ੍ਰਮੁੱਖ ਕਾਰਨ ਹੈ | (ਏਜੰਸੀ)