ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਦਰਸ਼ਨਾਂ ਲਈ ਜਾ ਰਹੀ ਕਾਰ ਹੋਈ ਹਾਦਸਾਗ੍ਰਸਤ, 1 ਵਿਅਕਤੀ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਰਹਿਣ ਵਾਲੇ ਹਨ ਸਾਰੇ ਸ਼ਰਧਾਲੂ

photo

 

ਮੁਹਾਲੀ: ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਮੱਥਾ ਟੇਕਣ ਜਾ ਰਹੀ ਸੰਗਤ ਦੀ ਗੱਡੀ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਕਈ ਯਾਤਰੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ: ਪੇਡਾ ਵੱਲੋਂ ਰੀਨਿਊਏਬਲ ਪਰਚੇਜ਼ ਓਬਲੀਗੇਸ਼ਨ ਦੀ ਨਿਗਰਾਨੀ ਲਈ ਵੈੱਬ ਪੋਰਟਲ ਲਾਂਚ

ਜਿਨ੍ਹਾਂ ਨੂੰ ਨਾਂਦੇੜ ਦੇ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ। ਗੁਰਦੁਆਰਾ ਪ੍ਰਬੰਧਕਾਂ ਵਲੋਂ ਉਨ੍ਹਾਂ ਦਾ ਢੁਕਵਾਂ ਇਲਾਜ ਕਰਵਾਇਆ ਜਾ ਰਿਹਾ ਹੈ। ਖਰਚੇ ਵਿਚ ਵੀ ਮਦਦ ਦਿੱਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਸਾਰੀ ਸੰਗਤ ਪੰਜਾਬ ਦੀ ਰਹਿਣ ਵਾਲੀ ਹੈ।

ਇਹ ਵੀ ਪੜ੍ਹੋ: ਸਖ਼ਤ ਮਿਹਨਤ ਨੂੰ ਰੰਗਭਾਗ, ਮਾਨਸਾ ਦੇ ਮਨਦੀਪ ਸਿੰਘ ਨੂੰ ਮਿਲੀ ਛੇਵੀਂ ਸਰਕਾਰੀ ਨੌਕਰੀ