ਕਲਯੁੱਗੀ ਪੁੱਤ ਦਾ ਕਾਰਾ, ਮੌਤ ਦੇ ਘਾਟ ਉਤਾਰ ਦਿੱਤੀ ਮਾਂ, ਮੌਕੇ ਤੋਂ ਹੋਇਆ ਫਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ

Kulyugi son's action, mother put to death

ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਦਸਮੇਸ਼ ਨਗਰ ਦੀ ਗਲੀ ਨੰਬਰ 5 ਵਿੱਚ ਇਕ ਕਲਯੁੱਗੀ ਪੁੱਤ ਦਾ ਕਾਰਾ ਸਾਹਮਣੇ ਆਉਂਦਾ ਹੈ।  ਕੁਲਯੁੱਗੀ ਪੁੱਤ ਨੇ ਆਪਣੀ ਮਾਂ ਨੂੰ ਹੀ ਜਾਨੋਂ ਮਾਰ ਦਿੱਤਾ ਹੈ। ਇਸ ਬਾਰੇ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਉਹ ਫੇਰੀ ਦਾ ਕੰਮ ਦਾ ਕਰਦਾ ਹੈ ਅਤੇ ਹਰ ਰੋਜ ਸਵੇਰੇ ਫੇਰੀ ਲਗਾਉਣ ਗਿਆ ਸੀ ਜਦੋਂ ਉਹ ਤਿੰਨ ਵਜੇ ਘਰ ਪਹੁੰਚਿਆ ਤਾਂ ਘਰ ਨੂੰ ਜਿੰਦਰਾ ਲੱਗਿਆ ਹੋਇਆ ਸੀ। ਉਨ੍ਹਾਂ ਨੇਕਿਹਾ ਹੈ ਕਿ ਜਦੋਂ ਜਿੰਦਰਾ ਤੋੜ ਕੇ ਅੰਦਰ ਗਿਆ ਤਾਂ ਉਸ ਦੀ ਪਤਨੀ ਦੀ ਲਾਸ਼ ਖੂਨ ਨਾਲ ਲੱਥਪਤ ਹੋਈ ਪਈ ਸੀ।


ਉਨ੍ਹਾਂ ਨੇਕਿਹਾ ਹੈ ਕਿ ਪਤਨੀ ਦੀ ਲਾਸ਼ ਨੂੰ ਦੇਖਦੇ ਹੋਏ ਤੁਰੰਤ ਪੁਲਿਸ ਨੂੰ ਸੰਪਰਕ ਕੀਤਾ।  ਗੁਰਦੇਵ ਸਿੰਘ ਦਾ ਕਹਿਣਾਹੈ ਕਿ ਉਸਦੀ ਪਤਨੀ ਦਾ ਕਤਲ ਉਸਦੇ ਪੁੱਤਰ ਸੋਨੂੰ ਨੇ ਕੀਤਾ ਹੈ ਜੋ ਦਿਮਾਗੀ ਤੌਰ ਉੱਤੇ ਪਰੇਸ਼ਾਨ ਹੈ।ਉਧਰ ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਮੁਲਜ਼ਮ ਪਾਇਆ ਗਿਆ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।